...ਤਾਂ ਮੇਰੀ ਮਾਂ ਕਹਿੰਦੀ ਟਰੰਪ ਨੂੰ ਹਰਾਓ: ਹੈਰਿਸ
ਵਾਸ਼ਿੰਗਟਨ: ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਭਾਰਤੀ ਅਮਰੀਕੀ ਮੂਲ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਦੀ ਮਰਹੂਮ ਮਾਂ ਉਨ੍ਹਾਂ ਦੀ ਇਤਿਹਾਸਿਕ ਨਾਮਜ਼ਦਗੀ 'ਤੇ ਬਹੁਤ ਮਾਣ ਮਹਿਸੂਸ ਕਰਦੀ ਤੇ ਕਹਿੰਦੀ ਕਿ 'ਟਰੰਪ ਨੂੰ ਹਰਾਉਣ' ਦੇ ਲਈ ਅੱਗੇ ਵਧੋ। ਕੈਲੀਫੋਰਨੀਆ ਤੋਂ ਸੈਨੇਟਰ 55 ਸਾਲਾ ਹੈਰਿਸ ਪਹਿਲੀ ਗੈਰ-ਗੋਰੀ ਤੇ ਭਾਰਤੀ ਹੈ ਜਿਸ ਨੂੰ ਅਮਰੀਕਾ ਦੀ ਕਿਸੇ ਮਹੱਤਵਪੂਰਨ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ।
ਅਮਰੀਕਾ ਵਿਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਵੋਟਿੰਗ ਹੋਵੇਗੀ ਤੇ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਾਈਡੇਨ ਦਾ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਉਮੀਦਵਾਰ ਡੋਨਾਲਡ ਟਰੰਪ ਨਾਲ ਹੈ। ਡੈਮੋਕ੍ਰੇਟਿਕ ਪਾਰਟੀ ਦੀ ਹੈਰਿਸ ਦੇ ਮੁਕਾਬਲੇ ਵਿਚ ਰਿਪਬਲਿਕਨ ਪਾਰਟੀ ਦੇ ਮੌਜੂਦਾ ਉਪ ਰਾਸ਼ਟਰਪਤੀ ਮਾਈਕ ਪੇਂਸ ਹਨ। ਹੈਰਿਸ ਨੇ ਆਪਣੀ ਮਾਂ ਸ਼ਯਾਮਲਾ ਗੋਪਾਲਨ ਨੂੰ ਯਾਦ ਕਰਦੇ ਹੋਏ ਸੀ.ਐੱਨ.ਐੱਨ. ਨੂੰ ਕਿਹਾ ਕਿ ਮੈਂ ਮੰਨਦੀ ਹਾਂ ਕਿ ਉਹ ਅਸਲ ਵਿਚ ਬਹੁਤ ਮਾਣ ਮਹਿਸੂਸ ਕਰਦੀ ਤੇ ਕਹਿੰਦੀ ਕਿ 'ਟਰੰਪ ਨੂੰ ਹਰਾਓ'। ਦੱਸ ਦਈਏ ਕਿ ਗੋਪਾਲਨ ਦਾ ਜਨਮ ਚੇਨਈ ਵਿਚ ਹੋਇਆ ਸੀ ਤੇ ਉਹ ਬਰਕਲੇ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਪੀ.ਐੱਚ.ਡੀ. ਕਰਨ ਅਮਰੀਕਾ ਆਈ ਸੀ।
ਹੈਰਿਸ ਨੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਸੇਵਾ ਲਈ ਪਾਲਿਆ-ਪੋਸਿਆ। ਜੇਕਰ ਉਹ ਇਸ ਸਮੇਂ ਲੋਕਾਂ ਦੀ ਪੀੜ੍ਹ ਨੂੰ ਦੇਖਦੀ, ਵਿਗਿਆਨ ਦੀ ਬੇਬਸੀ ਨੂੰ ਦੇਖਦੀ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ। ਜ਼ਿਕਰਯੋਗ ਹੈ ਕਿ ਹੈਰਿਸ ਦੀ ਮਾਂ ਨੇ ਬ੍ਰੈਸਟ ਕੈਂਸਰ 'ਤੇ ਰਿਸਰਚ ਕੀਤੀ ਸੀ ਤੇ 2009 ਵਿਚ ਬ੍ਰੈਸਟ ਕੈਂਸਰ ਕਾਰਣ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਇੰਟਰਵਿਊ ਵਿਚ ਹੈਰਿਸ ਨੇ ਆਪਣੇ ਪਰਿਵਾਰ, ਪਤੀ ਤੇ ਮਤਰੇਏ ਬੱਚਿਆਂ ਤੇ ਮਰਹੂਮ ਮਾਂ ਦੇ ਬਾਰੇ ਵਿਚ ਖੁੱਲ੍ਹ ਕੇ ਗੱਲ ਕੀਤੀ।