5 ਕੈਮਰਿਆਂ ਵਾਲੇ Realme 6i ਦੀ ਸੇਲ ਅੱਜ, ਡਿਸਕਾਊਂਟ ਤੇ ਕੈਸ਼ਬੈਕ ਆਫਰ ਨਾਲ ਖਰੀਦੋ ਫੋਨ

5 ਕੈਮਰਿਆਂ ਵਾਲੇ Realme 6i ਦੀ ਸੇਲ ਅੱਜ, ਡਿਸਕਾਊਂਟ ਤੇ ਕੈਸ਼ਬੈਕ ਆਫਰ ਨਾਲ ਖਰੀਦੋ ਫੋਨ

ਗੈਜੇਟ ਡੈਸਕ– ਰੀਅਲਮੀ ਦੇ ਬਜਟ ਸਮਾਰਟਫੋਨ Realme 6i ਨੂੰ ਅੱਜ ਯਾਨੀ 13 ਅਗਸਤ ਨੂੰ ਫਿਰ ਤੋਂ ਖਰੀਦਣ ਦਾ ਮੌਕਾ ਹੈ। Realme 6i ਦੀ ਵਿਕਰੀ ਅਜੇ ਵੀ ਫਲੈਸ਼ ਸੇਲ ਤਹਿਤ ਹੀ ਹੋ ਰਹੀ ਹੈ। ਇਸ ਫੋਨ ਨੂੰ ਅੱਜ ਦੁਪਹਿਰ ਨੂੰ 12 ਵਜੇ ਫਲਿਪਕਾਰਟ ਅਤੇ ਰੀਅਲਮੀ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕੇਗਾ। ਇਸ ਫੋਨ ’ਚ ਦਮਦਾਰ ਗੇਮਿੰਗ ਪ੍ਰੋਸੈਸਰ ਮੀਡੀਆਟੈੱਕ G90T ਹੈ। ਇਸ ਤੋਂ ਇਲਾਵਾ ਇਸ ਵਿਚ 4300mAh ਦੀ ਪਾਵਰਫੁਲ ਬੈਟਰੀ ਦਿੱਤੀ ਗਈ ਹੈ। 
Realme 6i ਦੀ ਕੀਮਤ
ਇਸ ਫੋਨ ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ। ਯਾਨੀ ਇਸ ਕੀਮਤ ’ਚ ਤੁਹਾਨੂੰ 4 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਮਿਲੇਗੀ। ਉਥੇ ਹੀ 6 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਇਹ ਫੋਨ ਇਕਲਿਪਸ ਬਲੈਕ ਅਤੇ ਲੁਨਾਰ ਵਾਈਟ ਕਲਰ ਵੇਰੀਐਂਟ ’ਚ ਮਿਲੇਗਾ। 
Realme 6i ਦੇ ਫੀਚਰਜ਼
ਫੋਨ ’ਚ ਡਿਊਲ ਸਿਮ ਸੁਪੋਰਟ ਨਾਲ ਐਂਡਰਾਇਡ 10 ’ਤੇ ਅਧਾਰਿਤ ਰੀਅਲਮੀ ਯੂਜ਼ਰ ਇੰਟਰਫੇਸ ਮਿਲੇਗਾ। ਫੋਨ ’ਚ 6.5 ਇੰਚ ਦੀ ਫੁਲ-ਐੱਚ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਇਸ ਵਿਚ ਮੀਡੀਆਟੈੱਕ ਹੇਲੀਓ G90T ਪ੍ਰੋਸੈਸਰ ਦਿੱਤਾ ਗਿਆ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 6 ਦਾ ਪ੍ਰੋਟੈਕਸ਼ਨ ਹੈ। 
ਫੋਨ ’ਚ ਰੀਅਰ ’ਚ 4 ਕੈਮਰੇ ਲੱਗੇ ਹਨ ਜਿਨ੍ਹਾਂ ’ਚ ਮੇਨ ਸੈਂਸਰ 48 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ 2 ਮੈਗਾਪਿਕਸਲ ਦਾ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਮਿਲੇਗਾ। ਇਸ ਵਿਚ 4300mAh ਦੀ ਬੈਟਰੀ ਹੈ ਜੋ 30 ਵਾਟ ਤਕ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਹਾਲਾਂਕਿ, ਬਾਕਸ ’ਚ ਤੁਹਾਨੂੰ 20 ਵਾਟ ਦਾ ਹੀ ਚਾਰਜਰ ਮਿਲੇਗਾ। 

Radio Mirchi