Apple ਚੀਨ ਤੋਂ ਭਾਰਤ ਚ ਸ਼ਿਫਟ ਕਰੇਗਾ ਆਪਣੇ 6 ਪਲਾਂਟ, 5500 ਲੋਕਾਂ ਨੂੰ ਮਿਲੇਗਾ ਰੋਜ਼ਗਾਰ
ਨਵੀਂ ਦਿੱਲੀ : ਇਕ ਰਿਪੋਰਟ ਮੁਤਾਬਕ ਦੁਨੀਆ ਦੀ ਸਭ ਤੋਂ ਮਹਿੰਗੀ ਕੰਪਨੀ Apple ਦੇ ਇਕ ਕੰਟਰੈਕਟ ਮੈਨਿਉਫੈਕਚਰਰ ਨੇ ਚੀਨ ਤੋਂ 6 ਪ੍ਰਾਡਕਸ਼ ਲਾਈਨ ਨੂੰ ਭਾਰਤ ਸ਼ਿਫਟ ਕਰਣ ਦਾ ਫੈਸਲਾ ਕੀਤਾ ਹੈ। ਇਹ ਕੰਟਰੈਕਟ ਮੈਨਿਉਫੈਕਚਰਰ ਭਾਰਤ ਵਿਚ ਆਪਣਾ ਪ੍ਰਾਡਕਸ਼ਨ ਲਾਈਨ ਸਥਾਪਤ ਕਰੇਗਾ, ਜਿਸ ਦੇ ਬਾਅਦ ਉਹ ਡਮੇਸਟਿਕ ਮਾਰਕੀਟ ਡਿਮਾਂਡ ਨੂੰ ਪੂਰਾ ਕਰਣ ਦੇ ਨਾਲ-ਨਾਲ 5 ਅਰਬ ਡਾਲਰ ਦਾ iPhones ਨਿਰਯਾਤ ਵੀ ਕਰੇਗਾ। ਇਸ ਕੰਪਨੀ ਦੇ ਭਾਰਤ ਵਿਚ ਆਉਣ ਨਾਲ ਘੱਟ ਤੋਂ ਘੱਟ 55 ਹਜ਼ਾਰ ਭਾਰਤੀ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਹੈ।
ਟਾਈਮਸ ਆਫ਼ ਇੰਡੀਆ ਨੂੰ ਮਾਮਲੇ ਨਾਲ ਜੁੜੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਭਵ ਹੈ ਕਿ ਇਹ ਕੰਟਰੈਕਟਰ ਮੈਨਿਉਫੈਕਚਰਰ ਭਾਰਤ ਵਿਚ iPhones ਟੈਬਲੇਟ, ਲੈਪਟਾਪ ਅਤੇ ਕੰਪਿਊਟਰ ਲਈ ਵੀ ਪ੍ਰਾਡਕਸ਼ਨ ਲਾਈਨ ਸਥਾਪਤ ਕਰੇ। ਐਪਲ ਦੇ ਕੰਟਰੈਕਟ ਮੈਨਿਉਫੈਕਚਰ ਦਾ ਸਾਮਾਨਾਂ ਨਾਲ ਭਰਿਆ ਕੰਟੇਨਰ ਪਹਿਲਾਂ ਹੀ ਭਾਰਤ ਪਹੁੰਚ ਚੁੱਕਾ ਹੈ। ਦਰਅਸਲ ਚੀਨ ਨੇ ਸ਼ੁਰੂਆਤ ਵਿਚ ਕੋਰੋਨਾ ਵਾਇਰਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਇਹੀ ਵਜ੍ਹਾ ਹੈ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਜਦੋਂ ਤੱਕ ਪੂਰੀ ਦੁਨੀਆ ਨੂੰ ਇਸ ਦੇ ਬਾਰੇ ਵਿਚ ਪਤਾ ਲੱਗਦਾ ਅਤੇ ਇਸ ਦੇ ਹੋਣ ਵਾਲੇ ਨਤੀਜਿਆਂ ਦਾ ਅੰਦਾਜਾ ਹੁੰਦਾ, ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਇਹ ਵਾਇਰਸ ਪੂਰੇ ਸੰਸਾਰ ਵਿਚ ਫੈਲ ਚੁੱਕਾ ਸੀ।
ਐਪਲ ਦੇ ਕੰਟਰੈਕਟ ਮੈਨਿਉਫੈਕਚਰਰਸ ਜਿਵੇਂWistron, Pegatron, Foxconn, ਕੋਰਿਆਈ ਸਮਾਰਟਫੋਨ ਮੇਕਰ ਸੈਮਸੰਗ, ਇੰਡੀਅਨ ਸਮਾਰਟਫੋਨ ਮੇਕਰ Dixon Lava ਅਤੇ ਮਾਈਕਰੋਮੈਕਸ ਵਰਗੀਆਂ ਕੰਪਨੀਆਂ ਨੇ ਗਵਰਨਮੈਂਟ ਦੀ ਪ੍ਰਾਡਕਸ਼ਨ ਲਿੰਕਡ ਇੰਸੈਟਿਵ ਤਹਿਤ ਭਾਰਤ ਵਿਚ ਪ੍ਰਾਡਕਸ਼ਨ ਲਾਈਨ ਤਿਆਰ ਕਰਣ ਵਿਚ ਦਿਲਚਸਪੀ ਵਿਖਾਈ ਹੈ। ਫਾਕਸਕਾਨ ਦਾ ਭਾਰਤ ਵਿਚ ਪਹਿਲਾਂ ਤੋਂ ਪਲਾਂਟ ਹੈ। ਵਿਸਟਰਾਨ ਅਤੇ ਪੇਗਾਟਰਾਨ ਵੀ ਬਹੁਤ ਜਲਦ ਭਾਰਤ ਵਿਚ ਪਲਾਂਟ ਖੋਲ੍ਹਣ ਜਾ ਰਹੀ ਹੈ।
ਇਲੈਕਟ੍ਰਾਨਿਕਸ ਐਂਡ ਇੰਫਾਰਮੇਸ਼ਨ ਤਕਨਾਲੋਜੀ ਮਿਨੀਸਟਰ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਪ੍ਰਾਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਤਹਿਤ ਪੂਰੀ ਦੁਨੀਆ ਦੀਆਂ 22 ਕੰਪਨੀਆਂ ਨੇ ਅਰਜ਼ੀਆਂ ਦਿੱਤੀਆਂ ਹਨ। ਪ੍ਰਸਾਦ ਨੇ ਕਿਹਾ ਕਿ ਇਹ ਕੰਪਨੀਆਂ ਅਗਲੇ 5 ਸਾਲਾਂ ਵਿਚ 11.5 ਲੱਖ ਕਰੋੜ ਰੁਪਏ ਦੇ ਮੋਬਾਇਲ ਫੋਨ ਅਤੇ ਕੰਪੋਨੈਂਟ ਤਿਆਰ ਕਰਣਗੀਆਂ। ਇਨ੍ਹਾਂ ਵਿਚੋਂ 7 ਲੱਖ ਕਰੋੜ ਦਾ ਪ੍ਰਾਡਕਟ ਨਿਰਯਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੰਪਨੀਆਂ 3 ਲੱਖ ਡਾਇਰੈਕਟ ਅਤੇ ਕਰੀਬ 9 ਲੱਖ ਇਨਡਾਇਰੈਕਟ ਨੌਕਰੀਆਂ ਵੀ ਪੈਦਾ ਕਰਣਗੀਆਂ।
ਐਪਲ ਦੀ ਦੂਜੀ ਸਭ ਤੋਂ ਵੱਡੀ ਕੰਟਰੈਕਟ ਮੈਨਿਉਫੈਕਚਰਰ ਕੰਪਨੀ Pegatron, ਸੈਮਸੰਗ ਵਰਗੀ ਕੰਪਨੀਆਂ ਨੇ ਇਸ ਸਕੀਮ ਲਈ ਅਰਜ਼ੀ ਦਿੱਤੀ ਹੈ। ਐਪਲ ਅਤੇ ਸੈਮਸੰਗ ਦੀ ਵਿਸ਼ਵਵਿਆਪੀ ਮੋਬਾਈਲ ਫੋਨ ਵਿਕਰੀ ਕਾਰੋਬਾਰ 'ਚ ਹਿੱਸੇਦਾਰੀ ਲਗਭਗ 60 ਪ੍ਰਤੀਸ਼ਤ ਹੈ। ਇਨ੍ਹਾਂ ਪ੍ਰਸਤਾਵਾਂ ਦੇ ਅਨੁਸਾਰ ਅਗਲੇ 5 ਸਾਲਾਂ ਵਿਚ ਤਕਰੀਬਨ 9 ਲੱਖ ਕਰੋੜ ਰੁਪਏ ਦੇ ਮੋਬਾਈਲ ਹੈਂਡਸੈੱਟ ਤਿਆਰ ਕੀਤੇ ਜਾਣਗੇ, ਜਿਸ ਦੀ ਕੀਮਤ 15,000 ਰੁਪਏ ਤੋਂ ਵੱਧ ਹੈ। ਇਸ ਦੇ ਨਾਲ ਹੀ 15,000 ਰੁਪਏ ਤੋਂ ਘੱਟ ਕੀਮਤ ਵਾਲੇ ਮੋਬਾਈਲ ਹੈਂਡਸੈੱਟ ਦੋ ਲੱਖ ਕਰੋੜ ਰੁਪਏ ਵਿਚ ਤਿਆਰ ਕੀਤੇ ਜਾਣਗੇ। ਇਨ੍ਹਾਂ ਕੰਪਨੀਆਂ ਨੇ ਆਉਣ ਵਾਲੇ ਸਮੇਂ ਵਿਚ 11 ਹਜ਼ਾਰ ਕਰੋੜ ਦਾ ਭਾਰੀ ਨਿਵੇਸ਼ ਦਾ ਵਾਅਦਾ ਕੀਤਾ ਹੈ। ਭਾਰਤ ਨੂੰ ਸਮਾਰਟਫੋਨ ਐਕਸਪੋਰਟ ਹੱਬ ਬਣਾਉਣ ਲਈ ਮੋਦੀ ਸਰਕਾਰ ਨੇ ਪ੍ਰਾਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਦਾ ਬਜਟ 41 ਹਜ਼ਾਰ ਕਰੋੜ ਹੈ ਅਤੇ ਸਰਕਾਰ ਦਾ ਮਕਸਦ ਇਸ ਜ਼ਰੀਏ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਲਈ ਆਕਰਸ਼ਤ ਕਰਣਾ ਹੈ।