AUS v IND 3rd ODI : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫ਼ੈਸਲਾ, ਸਕੋਰ 123/4
ਕੈਨਬਰਾ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਅਤੇ ਆਖ਼ਰੀ ਵਨਡੇ ਕ੍ਰਿਕਟ ਮੈਚ ਵਿਚ ਬੁੱਧਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਭਾਰਤ ਨੇ 4 ਵਿਕਟਾ ਗਵਾ ਕੇ 25.3 ਓਵਰ ਵਿਚ 123 ਦੌੜਾਂ ਬਣਾ ਲਈਆਂ ਹਨ।
ਆਸਟਰੇਲੀਆ ਪਹਿਲੇ ਦੋਵੇਂ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰ ਚੁੱਕਾ ਹੈ। ਭਾਰਤੀ ਟੀਮ ਵਿਚ 4 ਬਦਲਾਅ ਕਰਦੇ ਹੋਏ ਮਯੰਕ ਅਗਰਵਾਲ, ਨਵਦੀਪ ਸੈਨੀ, ਮੁਹੰਮਦ ਸ਼ਮੀ ਅਤੇ ਯੁਜਵੇਂਦਰ ਚਾਹਲ ਦੀ ਜਗ੍ਹਾ ਟੀ ਨਟਰਾਜਨ, ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ ਅਤੇ ਕੁਲਦੀਪ ਯਾਦਵ ਨੂੰ ਸ਼ਾਮਲ ਕੀਤਾ ਗਿਆ। ਇਹ ਨਟਰਾਜਨ ਦੀ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਹੈ। ਆਸਟਰੇਲੀਆ ਨੇ ਜ਼ਖ਼ਮੀ ਡੈਵਿਡ ਵਾਰਨਰ, ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਦੀ ਜਗ੍ਹਾ ਕੈਮਰਨ ਗ੍ਰੀਨ, ਸੀਨ ਏਬੋਟ ਅਤੇ ਐਸ਼ਟੋਨ ਏਗਰ ਨੂੰ ਸ਼ਾਮਲ ਕੀਤਾ। ਗ੍ਰੀਨ ਦਾ ਵੀ ਇਹ ਪਹਿਲਾ ਅੰਤਰਰਾਸ਼ਟਰੀ ਮੈਚ ਹੈ।
ਭਾਰਤ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਟੀ. ਨਟਰਾਜਨ।
ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਮਾਰਨਸ ਲਾਬੂਸ਼ਾਨੇ, ਸਟੀਵ ਸਮਿਥ, ਗਲੇਨ ਮੈਕਸਵੈੱਲ, ਮੋਇਜੇਸ ਹੈਨਰਿਕਸ, ਐਲਕਸ ਕੈਰੀ, ਕੈਮਰਨ ਗ੍ਰੀਨ, ਏਸ਼ਟਨ ਅਗਰ, ਸ਼ਾਨ ਏਬਾਟ, ਏਡਮ ਜਾਂਪਾ, ਜੋਸ਼ ਹੇਜ਼ਲਵੁੱਡ।