BBL ਚ ਲਾਗੂ ਹੋਣਗੇ 3 ਨਵੇਂ ਨਿਯਮ, ਮੈਚ ਹਾਰ ਜਾਣ ਤੇ ਵੀ ਮਿਲੇਗਾ ਪੁਆਇੰਟ

BBL ਚ ਲਾਗੂ ਹੋਣਗੇ 3 ਨਵੇਂ ਨਿਯਮ, ਮੈਚ ਹਾਰ ਜਾਣ ਤੇ ਵੀ ਮਿਲੇਗਾ ਪੁਆਇੰਟ

ਨਵੀਂ ਦਿੱਲੀ – ਆਈ. ਪੀ. ਐੱਲ. 2020 ਨੂੰ ਮਿਲੀ ਸਫਲਤਾ ਤੋਂ ਬਾਅਦ ਹੁਣ ਕ੍ਰਿਕਟ ਆਸਟਰੇਲੀਆ ਆਪਣੀ ਘਰੇਲੂ ਫੈਂਟੇਸੀ ਲੀਗ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਨੂੰ ਰੋਮਾਂਚਕ ਬਣਾਉਣ ਲਈ 3 ਨਵੇਂ ਨਿਯਮ ਲਿਆ ਰਿਹਾ ਹੈ। ਟੂਰਨਾਮੈਂਟ ਨੂੰ ਖਿਡਾਰੀਆਂ ਲਈ ਚੁਣੌਤੀਪੂਰਨ ਬਣਾਏ ਰੱਖਣ ਲਈ ਬੀ. ਬੀ. ਐੱਲ. ਮੈਨੇਜਮੈਂਟ ਨੇ 10 ਦਸੰਬਰ ਤੋਂ ਸ਼ੁਰੂ ਹੋ ਰਹੇ ਸੀਜ਼ਨ ਵਿਚ 'ਦਿ ਪਾਵਰ ਸਰਜ', 'ਐਕਸ-ਫੈਕਟਰ ਪਲੇਅਰ' ਤੇ 'ਬੈਸ਼ ਬੂਸਟ' ਨਿਯਮ ਬਣਾਏ ਹਨ। ਇਸ ਨਾਲ ਹਾਰ ਜਾਣ ਵਾਲੀ ਟੀਮ ਨੂੰ ਵੀ ਪੁਆਇੰਟ ਹਾਸਲ ਕਰਨ ਦਾ ਮੌਕਾ ਹੋਵੇਗਾ ਬਸ ਉਨ੍ਹਾਂ ਨੂੰ ਗੇਂਦਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਨੂੰ ਪਹਿਲੇ 10 ਓਵਰਾਂ ਵਿਚ 100 ਦੌੜਾਂ ਬਣਾਉਣ ਤੋਂ ਰੋਕਣਾ ਪਵੇਗਾ। ਜਾਣੋਂ ਨਵੇਂ ਨਿਯਮਾਂ ਦੇ ਫਾਇਦੇ ਤੇ ਨੁਕਸਾਨ-
12ਵੇਂ ਤੇ 13ਵੇਂ ਖਿਡਾਰੀ ਦੀ ਜਗ੍ਹਾ ਹੋਵੇਗੀ। ਨਿਯਮ ਪਹਿਲੀ ਪਾਰੀ ਦੇ 10ਵੇਂ ਓਵਰ ਤੋਂ ਬਾਅਦ ਲਾਗੂ ਹੋਵੇਗਾ। ਤੁਸੀਂ ਆਪਣਾ ਖਿਡਾਰੀ ਬਦਲ ਸਕੇਗੋ, ਬਸ਼ਰਤ ਉਸ ਨੇ ਬੱਲੇਬਾਜ਼ੀ ਨਾ ਕੀਤੀ ਹੋਵੇ ਤੇ ਸਿਰਫ ਇਕ ਹੀ ਓਵਰ ਗੇਂਦਬਾਜ਼ੀ ਕੀਤੀ ਹੋਵੇ।
ਫਾਇਦਾ : ਟੀਮਾਂ ਲਈ ਇਹ ਨਿਯਮ ਫਾਇਦੇਮੰਦ ਸਾਬਤ ਹੋਵੇਗਾ। ਸ਼ੁਰੂਆਤੀ ਓਵਰਾਂ ਵਿਚ ਜੇਕਰ ਖਿਡਾਰੀ ਨੂੰ ਕੋਈ ਇੰਜਰੀ ਹੁੰਦੀ ਹੈ ਤਾਂ ਉਸਦੀ ਜਗ੍ਹਾ ਨਵਾਂ ਖਿਡਾਰੀ ਟੀਮ ਵਿਚ ਸ਼ਾਮਲ ਹੋਵੇਗਾ। ਇਸ ਨਾਲ ਆਊਟ ਆਫ ਫਾਰਮ ਖਿਡਾਰੀਆਂ ਨੂੰ ਦਿੱਕਤ ਹੋਵੇਗੀ। ਕਪਤਾਨ ਵੀ ਪਿੱਚ ਦੇ ਹਿਸਾਬ ਨਾਲ ਬੱਲੇਬਾਜ਼ ਜਾਂ ਗੇਂਦਬਾਜ਼ ਚੁਣ ਸਕੇਗਾ।
ਨੁਕਸਾਨ : ਕਪਤਾਨ ਵਡੇਰੀ ਉਮਰ ਦੇ ਖਿਡਾਰੀਆਂ ਨੂੰ ਸਹੂਲਤ ਅਨੁਸਾਰ ਬਾਹਰ ਬਿਠਾ ਕੇ ਨਵੇਂ ਖਿਡਾਰੀਆਂ ਨੂੰ ਅੰਦਰ ਲਿਆ ਸਕੇਗਾ। ਇਸ ਨਾਲ ਫੀਲਡਿੰਗ ਬਿਹਤਰ ਹੋਵੇਗੀ ਜਦਕਿ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਨੁਕਸਾਨ ਚੁੱਕਣਾ ਪਵੇਗਾ।

Radio Mirchi