ਕੈਨੇਡਾ ਨਿੱਝਰ ਹੱਤਿਆ ਬਾਰੇ ਕਈ ਹਫ਼ਤੇ ਪਹਿਲਾਂ ਭਾਰਤ ਨਾਲ ਸਬੂਤ ਸਾਂਝੇ ਕਰ ਚੁੱਕਿਆ ਹੈ: ਟਰੂਡੋ

ਕੈਨੇਡਾ ਨਿੱਝਰ ਹੱਤਿਆ ਬਾਰੇ ਕਈ ਹਫ਼ਤੇ ਪਹਿਲਾਂ ਭਾਰਤ ਨਾਲ ਸਬੂਤ ਸਾਂਝੇ ਕਰ ਚੁੱਕਿਆ ਹੈ: ਟਰੂਡੋ

ਟੋਰਾਂਟੋ, 23 ਸਤੰਬਰ (ਕਾਫਲਾ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਨੇ ਕਈ ਹਫ਼ਤੇ ਪਹਿਲਾਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਭਰੋਸੇਯੋਗ ਇਲਜ਼ਾਮਾਂ’ਦੇ ਸਬੂਤ ਭਾਰਤ ਨਾਲ ਸਾਂਝੇ ਕੀਤੇ ਹਨ ਅਤੇ ਉਹ ਚਾਹੁੰਦਾ ਹੈ ਕਿ ਭਾਰਤ, ਕੈਨੇਡਾ ਨਾਲ ਇਸ ਗੰਭੀਰ ਮਾਮਲੇ ’ਤੇ ਸਹਿਯੋਗ ਕਰੇ। ਬ੍ਰਿਟਿਸ਼ ਕੋਲੰਬੀਆ ਵਿੱਚ 18 ਜੂਨ ਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਖਾਲਿਸਤਾਨੀ ਕੱਟੜਪੰਥੀ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ “ਸੰਭਾਵੀ” ਸ਼ਮੂਲੀਅਤ ਦੇ ਟਰੂਡੋ ਦੇ  ਦੋਸ਼ਾਂ ਤੋਂ ਬਾਅਦ ਇਸ ਹਫਤੇ ਦੇ ਸ਼ੁਰੂ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵਧ ਗਿਆ। ਭਾਰਤ ਨੇ 2020 ਵਿੱਚ ਨਿੱਝਰ ਨੂੰ ਅਤਿਵਾਦੀ ਵਜੋਂ ਨਾਮਜ਼ਦ ਕੀਤਾ ਸੀ। ਟਰੂਡੋ ਨੇ ਕੈਨੇਡਾ ਦੇ ਦੌਰੇ ‘ਤੇ ਆਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਦੋਸ਼ਾਂ ਨੂੰ ਭਾਰਤ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਕੈਨੇਡਾ ਨੇ ਇਸ ਬਾਰੇ ਆਪਣੇ ਆਪਣੇ ਭਾਈਵਾਲਾਂ ਨਾਲ ਚਰਚਾ ਕੀਤੀ।’

Radio Mirchi