Emmy Awards 2020: ਵੌਚਮੈਨ ਨੂੰ ਮਿਲੀਆਂ 26 ਨੌਮੀਨੇਸ਼ਨਜ਼, ਇੱਥੇ ਵੇਖੋ ਪੂਰੀ ਲਿਸਟ
ਨਵੀਂ ਦਿੱਲੀ : ਪੂਰੇ ਵਿਸ਼ਵ 'ਚ ਕੋਰੋਨਾ ਵਾਇਰਸ ਕਰਕੇ ਜ਼ਿਆਦਾਤਰ ਵੱਡੇ ਪ੍ਰੋਗਰਾਮ ਨਹੀਂ ਕੀਤੇ ਜਾ ਰਹੇ। ਸਮਾਜਿਕ ਦੂਰੀਆਂ ਨੂੰ ਧਿਆਨ 'ਚ ਰੱਖਦੇ ਹੋਏ, ਇਸ ਸਾਲ Emmy ਐਵਾਰਡ ਵੀ ਕਰਵਾਏ ਜਾ ਰਹੇ ਹਨ। ਹਾਲ ਹੀ 'ਚ ਐਮੀ ਐਵਾਰਡਜ਼ ਲਈ ਨੌਮੀਨੇਸ਼ਨ ਜਾਰੀ ਕੀਤੇ ਗਏ ਹਨ। 72ਵੇਂ ਐਮੀ ਐਵਾਰਡਜ਼ ਦਾ ਐਲਾਨ 20 ਸਤੰਬਰ ਨੂੰ ਕੀਤਾ ਜਾਏਗਾ।
ਜਾਣਕਾਰੀ ਮੁਤਾਬਕ, ਸਾਰੇ ਨੌਮੀਨੀਜ਼ ਨੂੰ ਪੱਤਰ ਭੇਜ ਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਘਰ ਰਹਿ ਕੇ ਸਮਾਰੋਹਾਂ 'ਚ ਹਿੱਸਾ ਲੈਣ ਲਈ ਤਿਆਰ ਕਰਨ ਲਈ ਕਿਹਾ ਗਿਆ ਹੈ। ਐਮੀ ਦੇ ਨਿਰਮਾਤਾ ਨੇ ਕਿਹਾ, ''ਅਸੀਂ ਟੈਕਨੀਸ਼ੀਅਨ, ਨਿਰਮਾਤਾ ਤੇ ਲੇਖਕ ਜਿੰਮੀ ਕਿਮਲ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਇਸ ਨੂੰ ਵਧੀਆ ਬਣਾਉਣ ਲਈ ਤਕਨਾਲੋਜੀ ਤੇ ਬਿਹਤਰੀਨ ਕੈਮਰਾ-ਲਾਈਟਾਂ ਦੀ ਵਰਤੋਂ ਕਰ ਰਹੇ ਹਾਂ। ਅਸੀਂ ਯੂਨੀਕ ਆਨਸਕ੍ਰੀਨ ਮੂਮੈਂਟਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।''