Friendship Day 2020 : ਪੰਜ ਬਾਲੀਵੁੱਡ ਫ਼ਿਲਮਾਂ, ਜਿਨ੍ਹਾਂ ਚ ਦਿਖਾਈ ਦੋਸਤੀ ਦੀ ਜ਼ਬਰਦਸਤ ਮਿਸਾਲ

Friendship Day 2020 : ਪੰਜ ਬਾਲੀਵੁੱਡ ਫ਼ਿਲਮਾਂ, ਜਿਨ੍ਹਾਂ ਚ ਦਿਖਾਈ ਦੋਸਤੀ ਦੀ ਜ਼ਬਰਦਸਤ ਮਿਸਾਲ

ਨਵੀਂ ਦਿੱਲੀ  : ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਫਿਲਮਾਂ ਤੱਕ ਦੋਸਤੀ ਨੂੰ ਹਮੇਸ਼ਾ ਸੈਲੀਬ੍ਰੇਟ ਕੀਤਾ ਗਿਆ ਹੈ। ਫ਼ਿਲਮ ਪੁਰਾਣੀ ਹੋਵੇ ਜਾਂ ਨਵੀਂ, ਦੋਸਤੀ ਦੀ ਮਿਸਾਲ ਤੁਹਾਨੂੰ ਫ਼ਿਲਮਾਂ 'ਚ ਦੇਖਣ ਨੂੰ ਮਿਲ ਹੀ ਜਾਂਦੀ ਹੈ। ਅੱਜ ਯਾਨੀ 30 ਜੁਲਾਈ ਨੂੰ ਮਨਾਏ ਜਾਣ ਵਾਲੇ 'ਇੰਟਰਨੈਸ਼ਨਲ ਫਰੈਂਡਸ਼ਿਪ ਡੇਅ' ਵਾਲੇ ਦਿਨ ਅਸੀਂ ਤੁਹਾਨੂੰ ਕੁਝ ਅਜਿਹੀਆਂ ਫ਼ਿਲਮਾਂ ਬਾਰੇ ਦੱਸਣ ਜਾ ਰਹਾ ਹਾਂ। ਖ਼ਾਸ ਗੱਲ ਹੈ ਕਿ ਅਗਸਤ ਦੇ ਪਹਿਲੇ ਐਤਵਾਰ ਨੂੰ 'ਨੈਸ਼ਨਲ ਫਰੈਂਡਸ਼ਿਪ ਡੇਅ' ਵੀ ਮਨਾਇਆ ਜਾਂਦਾ ਹੈ।
ਰੰਗ ਦੇ ਬੰਸਤੀ :-
ਇਹ ਇੱਕ ਅਜਿਹੀ ਫ਼ਿਲਮ ਹੈ, ਜਿਸ 'ਚ ਦੋਸਤੀ ਮੌਤ ਤਕ ਨਿੱਭਦੀ ਹੈ। ਸਾਲ 2006 'ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਨਿਰਦੇਸ਼ਤ ਕੀਤਾ ਹੈ। ਆਮਿਰ ਖ਼ਾਨ ਨਾਲ ਸਿਧਾਰਥ ਨਾਰਾਇਣ, ਸੋਹਾ ਅਲੀ ਖ਼ਾਨ, ਕੁਨਾਲ ਕਪੂਰ, ਆਰ ਮਾਧਵਨ, ਸ਼ਰਮਨ ਜੋਸ਼ੀ ਤੇ ਅਤੁਲ ਕਲਿਆਣੀ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ। ਫ਼ਿਲਮ ਫਿਲਹਾਲ ਨੈੱਟਫਲਿਕਸ 'ਤੇ ਮੌਜੂਦ ਹੈ।
ਥ੍ਰੀ ਈਡੀਅਟਸ :-
ਇਹ ਫ਼ਿਲਮ ਤਿੰਨ ਅਜਿਹੇ ਦੋਸਤਾਂ ਦੀ ਕਹਾਣੀ ਹੈ, ਜੋ ਕਾਲਜ ਸਮੇਂ ਇਕੱਠੇ ਹੁੰਦੇ ਹਨ। ਸਾਲ 2009 'ਚ ਆਈ ਇਸ ਫ਼ਿਲਮ ਨੂੰ ਰਾਜਕੁਮਾਰ ਹਿਰਾਨੀ ਨੇ ਨਿਰਦੇਸ਼ਤ ਕੀਤਾ ਹੈ। ਇਸ 'ਚ ਆਮਿਰ ਖ਼ਾਨ, ਆਰ ਮਾਧਵਨ ਤੇ ਸ਼ਰਮਨ ਜੋਸ਼ੀ ਦੀ ਜੋੜੀ ਨਜ਼ਰ ਆਈ ਸੀ। ਫ਼ਿਲਮ ਅਸਲ 'ਚ ਚੇਤਨ ਭਗਤ ਦੀ ਕਿਤਾਬ 'ਫਾਈਵ ਪੁਆਂਇੰਟ ਸਮਵਨ' 'ਤੇ ਆਧਾਰਿਤ ਹੈ। ਇਸ ਨੂੰ ਤਿੰਨ ਨੈਸ਼ਨਲ ਐਵਾਰਡ ਮਿਲ ਚੁੱਕੇ ਹਨ। ਫ਼ਿਲਮ ਫਿਲਹਾਲ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਮੁਹੱਈਆ ਹੈ।
ਜ਼ਿੰਦਗੀ ਨਾ ਮਿਲੇਗੀ ਦੁਬਾਰਾ :-
ਇਕ ਟਰਿੱਪ 'ਤੇ ਤਿੰਨ ਦੋਸਤ। ਤਿੰਨੋਂ ਦੋਸਤ ਆਖ਼ਰੀ ਸਮੇਂ ਤਕ ਇੱਕ-ਦੂਸਰੇ ਨਾਲ ਸਾਥ ਬਿਤਾਉਣਾ ਚਾਹੁੰਦੇ ਹਨ। ਕੁਝ ਗਿਲੇ-ਸ਼ਿਕਵੇ ਵੀ ਹਨ ਪਰ ਅੰਤ ਦੋਸਤੀ 'ਤੇ ਖ਼ਤਮ ਹੁੰਦਾ ਹੈ। ਜੋਆ ਅਖ਼ਤਰ ਦੀ ਇਸ ਫ਼ਿਲਮ 'ਚ ਦੋਸਤੀ ਨੂੰ ਨਵੇਂ ਪੈਮਾਨੇ ਦਿੱਤੇ ਗਏ ਹਨ। ਰਿਤਿਕ ਰੌਸ਼ਨ, ਅਭੈ ਦਿਓਲ ਤੇ ਫ਼ਰਹਾਨ ਅਖ਼ਤਰ ਦੀ ਜੋੜੀ ਅੱਜ ਵੀ ਲੋਕਾਂ ਨੂੰ ਪਸੰਦ ਹੈ। ਇਸ ਦੇ ਗਾਣੇ ਲੋਕਾਂ ਨੂੰ ਅੱਜ ਵੀ ਯਾਦ ਹਨ। ਇਹ ਫ਼ਿਲਮ ਅਮੇਜ਼ਨ ਪ੍ਰਾਈਮ ਵੀਡੀਓ ਅਤੇ ਨੈੱਟਫਲਿਕਸ ਦੋਵਾਂ 'ਤੇ ਮੁਹੱਈਆ ਹੈ।
ਮਰੇਠੀਆ ਗੈਂਗਸਟਰਜ਼ :-
ਜੀਸ਼ਾਨ ਕਾਦਰੀ ਨੇ 'ਗੈਂਗਸ ਆਫ ਵਾਸੇਪੁਰ' ਲਿਖਣ ਤੋਂ ਬਾਅਦ 'ਮਰੇਠੀਆ ਗੈਂਗਸਟਰ' ਬਣਾਈ। ਇਸ ਫ਼ਿਲਮ 'ਚ ਪੰਜ ਦੋਸਤਾਂ ਦੀ ਕਹਾਣੀ ਦਿਖਾਈ ਗਈ ਹੈ। ਫ਼ਿਲਮ 'ਚ ਸਾਰੇ ਦੋਸਤ ਇੱਕ-ਦੂਸਰੇ ਦੀਆਂ ਗ਼ਲਤੀਆਂ ਵੀ ਆਪਣੇ ਸਿਰ ਲੈ ਲੈਂਦੇ ਹਨ। ਇਸ ਫ਼ਿਲਮ 'ਚ ਜੈਦੀਪ ਅਹਿਲਾਵਤ ਜਿਹੇ ਅਦਾਕਾਰ ਮੌਜੂਦ ਹਨ। ਤੁਸੀਂ ਇਸ ਨੂੰ ਯੂਟਿਊਬ 'ਤੇ ਵੀ ਦੇਖ ਸਕਦੇ ਹੋ।
ਫੁਕਰੇ :-
ਫੁਕਰੇ ਫ਼ਿਲਮ 'ਚ ਦੋ ਦੋਸਤਾਂ ਦੀ ਕਹਾਣੀ ਦਿਖਾਈ ਗਈ ਹੈ, ਜੋ ਦੋ ਤੋਂ ਵੱਧ ਕੇ ਚਾਰ ਹੋ ਜਾਂਦੇ ਹਨ। ਇਸ ਫ਼ਿਲਮ 'ਚ ਦੋਸਤੀ ਅਤੇ ਕਾਮੇਡੀ ਦੋਵਾਂ ਨੂੰ ਪਸੰਦ ਕੀਤਾ ਗਿਆ ਹੈ। ਅਲੀ ਫ਼ਜ਼ਲ, ਰੀਚਾ ਚੱਢਾ, ਵਰੁਣ ਸ਼ਰਮਾ ਅਤੇ ਪੁਲਿਤ ਸਮਰਾਟ ਵਰਗੇ ਕਲਾਕਾਰਾਂ ਨੇ ਫ਼ਿਲਮ 'ਚ ਜਾਨ ਪਾ ਦਿੱਤੀ। ਸਫ਼ਲਤਾ ਤੋਂ ਬਾਅਦ ਇਸ ਦਾ ਸੀਕਵਲ ਵੀ ਰਿਲੀਜ਼ ਕੀਤਾ ਗਿਆ। ਫ਼ਿਲਮ ਨੈੱਟਫਲਿਕਸ 'ਤੇ ਮੁਹੱਈਆ ਹੈ। 

Radio Mirchi