GST ਦੇ ਮੋਰਚੇ ਤੇ ਸਰਕਾਰ ਮੁਸੀਬਤ ਚ ਘਿਰੀ, ਇੰਨੀ ਡਿੱਗੀ ਕਮਾਈ

GST ਦੇ ਮੋਰਚੇ ਤੇ ਸਰਕਾਰ ਮੁਸੀਬਤ ਚ ਘਿਰੀ, ਇੰਨੀ ਡਿੱਗੀ ਕਮਾਈ

ਨਵੀਂ ਦਿੱਲੀ— ਸਰਕਾਰ ਨੂੰ ਜੀ. ਐੱਸ. ਟੀ. ਕੁਲੈਕਸ਼ਨ ਦੇ ਮੋਰਚੇ 'ਤੇ ਅਗਸਤ 'ਚ ਗਤੀਵਧੀਆਂ ਸ਼ੁਰੂ ਹੋਣ ਦੇ ਬਾਵਜੂਦ ਕਮਾਈ ਘੱਟ ਹੋਈ ਹੈ।
ਪਿਛਲੇ ਮਹੀਨੇ ਯਾਨੀ ਅਗਸਤ 2020 'ਚ ਕੁੱਲ ਜੀ. ਐੱਸ. ਟੀ. ਕੁਲੈਕਸ਼ਨ 86,449 ਕਰੋੜ ਰੁਪਏ ਰਿਹਾ, ਜੋ ਜੁਲਾਈ 2020 'ਚ ਇਕੱਤਰ ਹੋਏ 87,422 ਕਰੋੜ ਤੋਂ ਵੀ ਘੱਟ ਹੈ। ਅਗਸਤ 2019 'ਚ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਤੋਂ 98,202 ਕਰੋੜ ਰੁਪਏ ਮਿਲੇ ਸਨ।
ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਾ ਅਗਸਤ 2020 'ਚ ਇਕੱਤਰ ਹੋਏ ਕੁੱਲ ਜੀ. ਐੱਸ. ਟੀ. ਮਾਲੀਏ 'ਚ ਸੀ. ਜੀ. ਐੱਸ. ਟੀ. 15,906 ਕਰੋੜ ਰੁਪਏ ਹੈ, ਐੱਸ. ਜੀ. ਐੱਸ. ਟੀ. 21,064 ਕਰੋੜ ਰੁਪਏ, ਆਈ. ਜੀ. ਐੱਸ. ਟੀ. 42,264 ਕਰੋੜ ਰੁਪਏ ਅਤੇ 7,215 ਕਰੋੜ ਰੁਪਏ ਸੈੱਸ ਦੇ ਹਨ।
ਸਰਕਾਰ ਨੇ ਆਈ. ਜੀ. ਐੱਸ. ਟੀ. 'ਚੋਂ 18,216 ਕਰੋੜ ਰੁਪਏ ਸੀ. ਜੀ. ਐੱਸ. ਟੀ. 'ਚ ਅਤੇ 14,650 ਕਰੋੜ ਰੁਪਏ ਐੱਸ. ਜੀ. ਐੱਸ. ਟੀ. 'ਚ ਟਰਾਂਸਫਰ ਕੀਤੇ ਹਨ। ਇਸ ਪਿੱਛੋਂ ਕੇਂਦਰ ਨੂੰ ਅਗਸਤ 'ਚ ਸੀ. ਜੀ. ਐੱਸ. ਟੀ. ਦੇ ਤੌਰ 'ਤੇ 34,122 ਕਰੋੜ ਰੁਪਏ, ਜਦੋਂ ਕਿ ਸੂਬਿਆਂ ਨੂੰ 35,714 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।

Radio Mirchi