ਆਲਮੀ ਭੁੱਖ ਇੰਡੈਕਸ ’ਚ ਭਾਰਤ 111ਵੇਂ ਸਥਾਨ ’ਤੇ
ਨਵੀਂ ਦਿੱਲੀ (ਕਾਫ਼ਲਾ ਬਿਓਰੋ), 13 ਅਕਤੂਬਰ- ਸਰਕਾਰ ਨੇ ਆਲਮੀ ਭੁੱਖ ਇੰਡੈਕਸ 2023 ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਭਾਰਤ ਨੂੰ 111ਵੇਂ ਸਥਾਨ ’ਤੇ ਰੱਖਿਆ ਗਿਆ ਹੈ। ਭਾਰਤ ਨੇ ਕਿਹਾ ਕਿ ‘ਭੁੱਖ’ ਨੂੰ ਮਾਪਣ ਵਾਲੇ ਇਸ ਇੰਡੈਕਸ ਵਿਚ ਕਈ ਨੁਕਸ ਹਨ ਤੇ ਇਹ ਦੇਸ਼ ਦੇ ਅਸਲ ਹਾਲਾਤ ਨੂੰ ਨਹੀਂ ਦਰਸਾਉਂਦਾ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਇੰਡੈਕਸ ਵਿੱਚ ‘ਗਿਣਤੀਆਂ ਮਿਣਤੀਆਂ ਦੇ ਢੰਗ ਤਰੀਕੇ ਨੂੰ ਲੈ ਕੇ ਕਈ ਗੰਭੀਰ ਊਣਤਾਈਆਂ ਹਨ ਤੇ ਇਹ ਗ਼ਲਤ ਇਰਾਦੇ ਨੂੰ ਵੀ ਦਰਸਾਉਂਦੀ ਹੈ।’ ਗਲੋਬਲ ਹੰਗਰ ਇੰਡੈਕਸ-2023 ਵਿੱਚ 125 ਮੁਲਕਾਂ ਵਿਚੋਂ ਭਾਰਤ ਨੂੰ 111ਵੇਂ ਸਥਾਨ ’ਤੇ ਦਰਜਾਬੰਦ ਕੀਤਾ ਗਿਆ ਹੈ।