ICE ਬਾਥ ਚ ਨਜ਼ਾਰੇ ਲੈਂਦੇ ਨਜ਼ਰ ਆਏ ਕਪਤਾਨ ਵਿਰਾਟ ਕੋਹਲੀ, ਸ਼ੇਅਰ ਕੀਤੀ ਧਾਕਡ਼ ਤਸਵੀਰ

ICE ਬਾਥ ਚ ਨਜ਼ਾਰੇ ਲੈਂਦੇ ਨਜ਼ਰ ਆਏ ਕਪਤਾਨ ਵਿਰਾਟ ਕੋਹਲੀ, ਸ਼ੇਅਰ ਕੀਤੀ ਧਾਕਡ਼ ਤਸਵੀਰ

ਸਪੋਰਟਸ ਡੈਕਸ : ਆਈ.ਪੀ.ਐੱਲ. ਸ਼ੁਰੂ ਹੋਣ 'ਚ ਕੇਵਲ 16 ਦਿਨ ਦਾ ਸਮਾਂ ਰਹਿ ਗਿਆ ਹੈ। ਇਸ ਨੂੰ ਲੈ ਕੇ ਦਿੱਲੀ ਤੋਂ ਲੈ ਕੇ ਆਰ.ਸੀ.ਬੀ. ਨੇ ਦੁਬਈ ਤੱਕ ਆਪਣਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਅਜਿਹੇ 'ਚ ਰਾਇਲ ਚੈਲੇਂਜਰਜ਼ ਬੈਂਗਲੌਰ ਦੇ ਕਪਤਾਨ ਵਿਰਾਟ ਕੋਹਲੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਕਪਤਾਨ ਅਭਿਆਸ ਸੈਸ਼ਨ ਤੋਂ ਬਾਅਦ ਆਈਸ ਬਾਥ ਲੈਂਦੇ ਹੋਏ ਨਜ਼ਰ ਆ ਰਹੇ ਹਨ। 
ਦਰਅਸਲ, ਕੋਹਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਅਭਿਆਸ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ Proper session + proper humidity + great recovery.....। ਦੱਸ ਦੇਈਏ ਕਿ ਕਪਤਾਨ ਕੋਹਲੀ ਅਭਿਆਸ ਤੋਂ ਬਾਅਦ ਆਪਣੀ ਥਕਾਵਟ ਨੂੰ ਦੂਰ ਕਰਨ ਲਈ ਆਪਣੇ ਕਮਰੇ 'ਚ ਆਈਸ ਬਾਥ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਥੇ ਉਹ ਕਾਫ਼ੀ ਖ਼ੁਸ਼ ਦਿਖਾਈ ਦੇ ਰਹੇ ਹਨ। ਇਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ 'ਤੇ ਕਾਫ਼ੀ ਕਮੈਂਟ ਵੀ ਕੀਤੇ ਜਾ ਰਹੇ ਹਨ। 
PunjabKesariਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਰਬੀਆਈ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ਾਂਝੀ ਕੀਤੀ ਹੈ। ਜਿਸ 'ਚ ਟੀਮ 7 ਦਿਨ ਦੇ ਇਕਾਂਤਵਾਸ ਸਮੇਂ ਤੋਂ ਬਾਅਦ ਬਾਹਰ ਨਿਕਲ ਆਈ ਹੈ। ਇਸ ਤੋਂ ਬਾਅਦ ਅਨੁਸ਼ਕਾ ਅਤੇ ਕੋਹਲੀ ਨੇ ਆਈ.ਸੀ.ਬੀ. ਟੀਮ ਦੇ ਨਾਲ ਬੇਬੀ ਅਨਾਊਂਸਮੈਂਟ ਨੂੰ ਸੈਲੀਬ੍ਰੇਟ ਕੀਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। 

Radio Mirchi