Lakme Fashion Week 2021 : ਸਿਤਾਰਿਆਂ ਨੇ ਰੈਂਪ ’ਤੇ ਦਿਖਾਏ ਜਲਵੇ, ਲੋਕਾਂ ’ਚ ਪਾਈ ਖਿੱਚ
ਮੁੰਬਈ – ਫੈਸ਼ਨ ਦੀ ਦੁਨੀਆ ਦਾ ਮਸ਼ਹੂਰ ਸ਼ੋਅ ‘ਲੈਕਮੇ ਫੈਸ਼ਨ ਵੀਕ 2021’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਚੱਲ ਰਿਹਾ ਹੈ। ਹਿਨਾ ਖ਼ਾਨ ਤੋਂ ਲੈ ਕੇ ਕਿਆਰਾ ਅਡਵਾਨੀ ਤੇ ਕਾਰਤਿਕ ਆਰੀਅਨ ਤਕ ਨੇ ਇਸ ਰੈਂਪ ਸ਼ੋਅ ’ਚ ਆਪਣਾ ਸਵੈਗ ਦਿਖਾਇਆ ਹੈ। ਅਜਿਹੇ ’ਚ ਤੁਹਾਨੂੰ ਦਿਖਾਉਂਦੇ ਹਾਂ ਸ਼ੋਅ ’ਚ ਕਿਹੜੇ ਸਿਤਾਰੇ ਨਜ਼ਰ ਆਏ ਤੇ ਕਿਸ ਤਰ੍ਹਾਂ ਦੀ ਸੀ ਉਨ੍ਹਾਂ ਦੀ ਲੁੱਕ–
ਅਨਨਿਆ ਪਾਂਡੇ
ਕਾਫੀ ਘੱਟ ਸਮੇਂ ’ਚ ਆਪਣੇ ਲਈ ਇਕ ਵੱਖਰਾ ਮੁਕਾਮ ਬਣਾ ਚੁੱਕੀ ਅਦਾਕਾਰਾ ਅਨਨਿਆ ਪਾਂਡੇ ਨੇ ਸਭ ਤੋਂ ਹੱਟ ਕੇ ਵੱਖਰੇ ਅੰਦਾਜ਼ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ।
ਹਿਨਾ ਖ਼ਾਨ
ਹਿਨਾ ਦਾ ਫੈਸ਼ਨ ਇੰਸਟਾਗ੍ਰਾਮ ’ਤੇ ਵੀ ਦੇਖਿਆ ਜਾਣ ਲੱਗਾ ਹੈ। ਹਿਨਾ ਖ਼ਾਨ ਹਰ ਵਾਰ ਆਪਣੇ ਸਟਾਈਲ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਅਜਿਹੇ ’ਚ ਇਸ ਵਾਰ ਵੀ ਹਿਨਾ ਨੇ ਸਾਰਿਆਂ ਦਾ ਮਨ ਮੋਹ ਲਿਆ।
ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ
ਮਨੀਸ਼ ਮਲਹੋਤਰਾ ਲਈ ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਸਟੇਜ ’ਤੇ ਉਤਰੇ। ਸਿਲਵਰ ਰੰਗ ਦੇ ਦੇਸੀ ਅੰਦਾਜ਼ ’ਚ ਕਿਆਰਾ ਨੇ ਮਹਿਫਿਲ ਲੁੱਟ ਲਈ।
ਦਿਵਿਆ ਕੁਮਾਰ ਖੋਸਲਾ
ਦਿਵਿਆ ਨੇ ਵੀ ਇਸ ਖ਼ਾਸ ਮੌਕੇ ’ਤੇ ਆਪਣੀ ਖੂਬਸੂਰਤੀ ਤੇ ਸਾਦਗੀ ਨਾਲ ਸਾਰਿਆਂ ਨੂੰ ਮੁਰੀਦ ਬਣਾ ਲਿਆ। ਦੱਸਣਯੋਗ ਹੈ ਕਿ ਦਿਵਿਆ ਛੇਤੀ ਹੀ ਜੌਨ ਅਬ੍ਰਾਹਮ ਨਾਲ ਫ਼ਿਲਮ ‘ਸਤਯਮੇਵ ਜਯਤੇ 2’ ’ਚ ਨਜ਼ਰ ਆਵੇਗੀ।
ਪੂਜਾ ਹੇਗੜੇ
ਪੂਜਾ ਨੇ ਦੇਸੀ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਦੱਸਣਯੋਗ ਹੈ ਕਿ ਪੂਜਾ ਛੇਤੀ ਹੀ ਪ੍ਰਭਾਸ ਨਾਲ ਫ਼ਿਲਮ ‘ਰਾਧੇ ਸ਼ਿਆਮ’ ’ਚ ਨਜ਼ਰ ਆਵੇਗੀ।
ਲਾਰਾ ਦੱਤਾ
ਲੈਕਮੇ ਫੈਸ਼ਨ ਵੀਕ ’ਚ ਲਾਰਾ ਦੱਤਾ ਨੇ ਵੀ ਮੌਜੂਦਗੀ ਦਰਜ ਕਰਵਾਈ। ਲਾਰਾ ਦੱਤਾ ਇਸ ਮੌਕੇ ਸਾੜ੍ਹੀ ’ਚ ਨਜ਼ਰ ਆਈ।
ਆਥੀਆ ਸ਼ੈੱਟੀ
ਸੁਨੀਲ ਸ਼ੈੱਟੀ ਦੀ ਬੇਟੀ ਤੇ ਅਦਾਕਾਰਾ ਆਥੀਆ ਸ਼ੈੱਟੀ ਦਾ ਦੇਸੀ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ।
ਦੀਆ ਮਿਰਜ਼ਾ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਆ ਮਿਰਜ਼ਾ ਇਸ ਦੌਰਾਨ ਸਾੜ੍ਹੀ ਪਹਿਨੀ ਨਜ਼ਰ ਆਈ। ਦੀਆ ਮਿਰਜ਼ਾ ਦੀ ਸਾਦਗੀ ਸਾਰਿਆਂ ਨੂੰ ਪਸੰਦ ਆ ਰਹੀ ਹੈ।