ਬਾਇਡਨ ਵੱਲੋਂ ਚਿਤਾਵਨੀ: ਕਾਬੁਲ ਹਮਲਾਵਾਰਾਂ ਨੂੰ ਬਖ਼ਸ਼ਾਂਗੇ ਨਹੀਂ
ਬਾਇਡਨ ਵੱਲੋਂ ਚਿਤਾਵਨੀ: ਕਾਬੁਲ ਹਮਲਾਵਾਰਾਂ ਨੂੰ ਬਖ਼ਸ਼ਾਂਗੇ ਨਹੀਂ
ਵਾਸ਼ਿੰਗਟਨ ਕਾਫ਼ਲਾ ਬਿਓਰੋ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਬੁਲ ਵਿੱਚ ਹੋਏ ਹਮਲਿਆਂ ਲਈ ਇਸਲਾਮਿਕ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਜਾਨ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ। ਉਨ੍ਹਾਂ ਕਿਹਾ,‘ ਅਸੀਂ ਤੁਹਾਨੂੰ (ਹਮਲਾਵਰਾਂ ਨੂੰ) ਕਾਬੂ ਕਰਕੇ ਸਜ਼ਾ ਦਿਆਂਗੇ।’ ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ, ‘ਹਮਲਾ ਕਰਨ ਵਾਲੇ ਤੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਯਾਦ ਰੱਖੋ ਕਿ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ। ਅਸੀਂ ਇਸ ਨੂੰ ਨਹੀਂ ਭੁੱਲਾਂਗੇ। ਅਸੀਂ ਤੁਹਾਨੂੰ ਕਾਬੂ ਕਰਕੇ ਇਸ ਦੀ ਸਜ਼ਾ ਦਿਆਂਗੇ। ਮੈਂ ਆਪਣੇ ਦੇਸ਼ ਦੇ ਹਿੱਤਾਂ ਤੇ ਲੋਕਾਂ ਦੀ ਰੱਖਿਆਂ ਕਰਾਂਗਾ।’