ਬ੍ਰਿਟਿਸ਼ ਫ਼ੌਜੀ ਦੇਸ਼ ਪਰਤੇ; ਬਰਤਾਨੀਆ ਦੀ ਅਫ਼ਗਾਨਿਸਤਾਨ ’ਚ ਦੋ ਦਹਾਕਿਆਂ ਦੀ ਫ਼ੌਜੀ ਮੁਹਿੰਮ ਖ਼ਤਮ
ਬ੍ਰਿਟਿਸ਼ ਫ਼ੌਜੀ ਦੇਸ਼ ਪਰਤੇ; ਬਰਤਾਨੀਆ ਦੀ ਅਫ਼ਗਾਨਿਸਤਾਨ ’ਚ ਦੋ ਦਹਾਕਿਆਂ ਦੀ ਫ਼ੌਜੀ ਮੁਹਿੰਮ ਖ਼ਤਮ
ਲੰਡਨ (ਕਾਫ਼ਲਾ ਬਿਓਰੋ)- ਬਰਤਾਨੀਆ ਦੇ ਬਾਕੀ ਫ਼ੌਜੀ ਕਾਬੁਲ ਤੋਂ ਵਾਪਸ ਆਪਣੇ ਦੇਸ਼ ਪਹੁੰਚਣ ਲੱਗੇ ਹਨ ਅਤੇ ਇਸ ਦੇ ਨਾਲ ਹੀ ਬ੍ਰਿਟੇਨ ਦੀ ਅਫ਼ਗਾਨਿਸਤਾਨ ਵਿੱਚ 20 ਸਾਲ ਲੰਬੀ ਚੱਲੀ ਫ਼ੌਜੀ ਮੁਹਿੰਮ ਖ਼ਤਮ ਹੋ ਗਈ, ਜਿੱਥੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਸ਼ਨਿੱਚਰਵਾਰ ਰਾਤ ਨੂੰ ਰੌਇਲ ਏਅਰ ਫੋਰਸ (ਆਰਏਏਐੱਫ) ਦਾ ਇੱਕ ਜਹਾਜ਼ ਕਾਬੁਲ ਤੋਂ ਰਵਾਨਾ ਹੋਇਆ ਅਤੇ ਆਕਸਫੋਰਡਸ਼ਾਇਰ ਵਿੱਚ ਆਰਏਐੱਫ ਬ੍ਰੀਜ ਨਾਰਟਨ ਪਹੁੰਚਿਆ। ਪ੍ਰਧਾਨ ਮੰੰਤਰੀ ਬੌਰਿਸ ਜੌਹਨਸਨ ਨੇ ਲੋਕਾਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣ ਦੇ ਯਤਨਾਂ ਨੂੰ ‘ਬਹਾਦਰਾਨਾ’ ਕਰਾਰ ਦਿੰਦਿਆਂ ਪ੍ਰਸ਼ੰਸਾ ਕੀਤੀ। ਹਾਲਾਂਕਿ, ਸਰਕਾਰ ਨੇ ਮੰਨਿਆ ਕਿ ਕੁੱਝ ਅਫ਼ਗਾਨ ਨਾਗਰਿਕ ਪਿੱਛੇ ਰਹਿ ਗਏ ਹਨ। ਬਰਤਾਨੀਆ ਦੇ ਚੋਟੀ ਦੇ ਫ਼ੌਜੀ ਅਧਿਕਾਰੀ ਨੇ ਵੀ ਮੰਨਿਆ, ‘‘ਅਸੀਂ ਸਾਰਿਆਂ ਨੂੰ ਨਹੀਂ ਕੱਢ ਸਕਦੇ।’’ ਅਮਰੀਕਾ ਤੋਂ ਇਲਾਵਾ ਬਹੁਤ ਸਾਰੇ ਦੇਸ਼ ਅਫ਼ਗਾਨਿਸਤਾਨ ’ਚੋਂ ਲੋਕਾਂ ਨੂੰ ਉਥੋਂ ਕੱਢਣ ਦੀ ਮੁਹਿੰਮ ਪਹਿਲਾਂ ਹੀ ਬੰਦ ਕਰ ਚੁੱਕੇ ਹਨ।