ਕਾਬੁਲ ਵਿੱਚ ਰਾਕੇਟ ਨਾਲ ਹਮਲਾ, ਬੱਚੇ ਦੀ ਮੌਤ
ਕਾਬੁਲ ਵਿੱਚ ਰਾਕੇਟ ਨਾਲ ਹਮਲਾ, ਬੱਚੇ ਦੀ ਮੌਤ
ਕਾਬੁਲ (ਕਾਫ਼ਲਾ ਬਿਓਰੋ)- ਤਾਲਿਬਾਨ ਨੇ ਕਿਹਾ ਹੈ ਕਿ ਅਮਰੀਕੀ ਫ਼ੌਜ ਵੱਲੋਂ ਇੱਕ ਗੱਡੀ ਵਿੱਚ ਬੈਠੇ ਆਤਮਘਾਤੀ ਹਮਲਾਵਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ, ਜੋ ਅਮਰੀਕਾ ਦੀ ਅਫ਼ਗਾਨਿਸਤਾਨ ’ਚੋਂ ਵਾਪਸੀ ਦੌਰਾਨ ਹਵਾਈ ਅੱਡੇ ’ਤੇ ਹਮਲਾ ਕਰਨ ਦੀ ਤਾਕ ਵਿੱਚ ਸਨ। ਤਾਲਿਬਾਨ ਦੇ ਤਰਜਮਾਨ ਜ਼ਬੀਹੁੱਲ੍ਹਾ ਮੁਜਾਹਿਦ ਨੇ ਪੱਤਰਕਾਰਾਂ ਨੂੰ ਭੇੇਜੇ ਸੰਦੇਸ਼ ਵਿੱਚ ਕਿਹਾ ਕਿ ਇਹ ਹਮਲਾ ਐਤਵਾਰ ਨੂੰ ਹੋਇਆ। ਉਧਰ, ਅਫ਼ਗਾਨ ਪੁਲੀਸ ਨੇੇ ਕਿਹਾ ਹੈ ਕਿ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਦੇ ਉਤਰ ਪੱਛਮ ਵਿੱਚ ਸਥਿਤ ਇੱਕ ਇਲਾਕੇ ਵਿੱੱਚ ਇੱਕ ਰਾਕੇਟ ਆ ਡਿੱਗਿਆ, ਜਿਸ ਵਿੱਚ ਬੱੱਚੇ ਦੀ ਮੌਤ ਹੋ ਗਈ। ਉਧਰ, ਅਮਰੀਕਾ ਦੇਸ਼ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ ’ਚੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਖ਼ਤਮ ਕਰਨ ਵੱਲ ਵੱਧ ਰਿਹਾ ਹੈ।