ਯਮਨ ਦੇ ਫ਼ੌਜੀ ਟਿਕਾਣੇ ’ਤੇ ਹਵਾਈ ਹਮਲਾ, 30 ਮੌਤਾਂ
ਯਮਨ ਦੇ ਫ਼ੌਜੀ ਟਿਕਾਣੇ ’ਤੇ ਹਵਾਈ ਹਮਲਾ, 30 ਮੌਤਾਂ
ਸਾਨਾ (ਕਾਫ਼ਲਾ ਬਿਓਰੋ)- ਯਮਨ ਦੇ ਦੱਖਣ ’ਚ ਇਕ ਮਹੱਤਵਪੂਰਨ ਫ਼ੌਜੀ ਟਿਕਾਣੇ ਉਤੇ ਮਿਜ਼ਾਈਲ ਤੇ ਡਰੋਨ ਹਮਲਾ ਕੀਤਾ ਗਿਆ ਹੈ, ਜਿਸ ਵਿੱਚਚ 30 ਸੈਨਿਕ ਮਾਰੇ ਗਏ। ਅਧਿਕਾਰੀਆਂ ਮੁਤਾਬਕ ਅਲ-ਅਨਦ ਏਅਰਬੇਸ ’ਤੇ ਤਿੰਨ ਧਮਾਕੇ ਹੋਏ। ਇਸ ਬੇਸ ਨੂੰ ਕੌਮਾਂਤਰੀ ਪੱਧਰ ਉਤੇ ਮਾਨਤਾ ਪ੍ਰਾਪਤ ਸਰਕਾਰ ਚਲਾ ਰਹੀ ਹੈ। 65 ਤੋਂ ਵੱਧ ਸੈਨਿਕ ਜ਼ਖ਼ਮੀ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਯਮਨ 2014 ਤੋਂ ਖਾਨਾਜੰਗੀ ਦਾ ਸ਼ਿਕਾਰ ਹੈ। ਹੂਤੀ ਬਾਗ਼ੀਆਂ ਨੇ ਮੁਲਕ ਦੇ ਜ਼ਿਆਦਾਤਰ ਹਿੱਸਿਆਂ ਉਤੇ ਕਬਜ਼ਾ ਕੀਤਾ ਹੋਇਆ ਹੈ ਤੇ ਸਰਕਾਰ ਜ਼ਿਆਦਾਤਰ ਹੋਰਨਾਂ ਹਿੱਸਿਆਂ ਤੋਂ ਹੀ ਚਲਾਈ ਜਾ ਰਹੀ ਹੈ। ਤਾਜ਼ਾ ਹਮਲੇ ਲਈ ਹੂਤੀ ਬਾਗ਼ੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਨਾ ਇਸ ਦੀ ਜ਼ਿੰਮੇਵਾਰੀ ਲਈ ਹੈ ਤੇ ਨਾ ਹੀ ਇਨਕਾਰ ਕੀਤਾ ਹੈ।