ਮਰੀਕੀ ਸੈਨਿਕਾਂ ਦੀਆਂ ਮਿ੍ਤਕ ਦੇਹਾਂ ਵਾਸ਼ਿੰਗਟਨ ਲਿਆਂਦੀਆਂ
ਮਰੀਕੀ ਸੈਨਿਕਾਂ ਦੀਆਂ ਮਿ੍ਤਕ ਦੇਹਾਂ ਵਾਸ਼ਿੰਗਟਨ ਲਿਆਂਦੀਆਂ
ਸੈਕਰਾਮੈਂਟੋ (ਕਾਫ਼ਲਾ ਬਿਓਰੋ)-ਕਾਬੁਲ ਦੇ ਹਵਾਈ ਅੱਡੇ ਉਪਰ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 13 ਅਮਰੀਕੀ ਸੈਨਿਕਾਂ ਦੀਆਂ ਮਿ੍ਤਕ ਦੇਹਾਂ ਸੀ-17 ਜਹਾਜ਼ ਰਾਹੀਂ ਵਾਸ਼ਿੰਗਟਨ ਦੇ ਡਾਵਰ ਏਅਰ ਫੋਰਸ ਹਵਾਈ ਅੱਡੇ ਉਪਰ ਲਿਆਂਦੀਆਂ ਗਈਆਂ | ਇਸ ਮੌਕੇ ਮਾਹੌਲ ਪੂਰੀ ਤਰ੍ਹਾਂ ਗਮਗੀਨ ਸੀ ਤੇ ਸਨਾਟਾ ਪਸਰਿਆ ਹੋਇਆ ਸੀ | ਤਾਬੂਤਾਂ ਨੂੰ ਜਹਾਜ਼ 'ਚੋਂ ਲਾਹ ਕੇ ਵੈਨ 'ਚ ਰੱਖਿਆ ਗਿਆ | ਰਾਸ਼ਟਰਪਤੀ ਜੋ ਬਾਈਡਨ ਜਿਨ੍ਹਾਂ ਨੇ ਕਾਲਾ ਮਾਸਕ ਪਾਇਆ ਹੋਇਆ ਸੀ, ਨੇ ਆਪਣਾ ਹੱਥ ਦਿਲ ਉਪਰ ਰੱਖਿਆ ਹੋਇਆ ਸੀ | ਫਸਟ ਲੇਡੀ ਜਿਲ ਬਾਈਡਨ ਸਮੇਤ ਰਾਸ਼ਟਰਪਤੀ ਨੇ ਕਈ ਵਾਰ ਸੈਨਿਕਾਂ ਦੇ ਸਨਮਾਨ 'ਚ ਸਿਰ ਨਿਵਾਇਆ