ਆਸਟ੍ਰੇਲੀਆ 'ਚ ਸਿੱਖ ਫ਼ੌਜੀਆਂ ਨੂੰ ਸਮਰਪਿਤ ਬੁੱਤ ਨੂੰ ਮਨਜ਼ੂਰੀ
ਆਸਟ੍ਰੇਲੀਆ 'ਚ ਸਿੱਖ ਫ਼ੌਜੀਆਂ ਨੂੰ ਸਮਰਪਿਤ ਬੁੱਤ ਨੂੰ ਮਨਜ਼ੂਰੀ
ਸਿਡਨੀ (ਕਾਫ਼ਲਾ ਬਿਓਰੋ)- ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਭਾਰਤੀ ਸਿੱਖ ਫ਼ੌਜੀਆਂ ਨੂੰ ਸਮਰਪਿਤ ਬੁੱਤ ਲਗਾਉਣ ਨੂੰ ਮਨਜ਼ੂਰੀ ਮਿਲ ਗਈ ਹੈ | ਇਹ ਯਾਦਗਾਰੀ ਬੁੱਤ ਪੰਜਾਬੀਆਂ ਦੇ ਗੜ੍ਹ ਬਲੈਕਟਾਊਨ ਕੌਂਸਲ ਦੇ ਇਲਾਕੇ ਗਲੈਨਵੁੱਡ ਵਿਖੇ ਲਗਾਇਆ ਜਾਵੇਗਾ | ਇਥੇ ਗੌਰਤਲਬ ਹੈ ਕਿ ਆਸਟ੍ਰੇਲੀਆ ਭਰ 'ਚ ਸਿੱਖ ਫ਼ੌਜ ਦੀ ਬਹਾਦਰੀ ਨੂੰ ਦਰਸਾਉਂਦਾ ਇਹ ਪਹਿਲਾ ਬੁੱਤ ਹੋਵੇਗਾ | ਅਮਰਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਚਾਰ ਸਾਲ ਤੋਂ ਫਤਿਹ ਫਾਊਾਡੇਸ਼ਨ ਵਲੋਂ ਕੀਤੇ ਜਾ ਰਹੇ ਕਾਰਜ ਨੂੰ ਸਫਲਤਾ ਮਿਲੀ ਹੈ | ਇਹ ਯਾਦਗਾਰੀ ਬੁੱਤ ਜਿਥੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰੇਗਾ, ਉਥੇ ਸਿੱਖਾਂ ਦੇ ਇਤਿਹਾਸ ਦੀ ਤਸਵੀਰ ਵੀ ਪੇਸ਼ ਕਰੇਗਾ | ਦੱਸਣਯੋਗ ਹੈ ਕਿ ਪਹਿਲੀ ਅਤੇ ਦੂਸਰੀ ਸੰਸਾਰ ਜੰਗ 'ਚ ਹਜ਼ਾਰਾਂ ਸਿੱਖ ਫ਼ੌਜੀ ਸ਼ਹੀਦ ਹੋਏ ਸਨ ਪਰ ਬਣਦਾ ਸਨਮਾਨ ਕਿਤੇ ਵੀ ਹਾਸਲ ਨਾ ਹੋਇਆ | ਫਤਿਹ ਫਾਊਾਡੇਸ਼ਨ ਨੇ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਸਿੱਖ ਫ਼ੌਜੀਆਂ ਦੀ ਬਣਨ ਵਾਲੀ ਇਹ ਯਾਦਗਾਰ ਹਮੇਸ਼ਾਂ ਸਾਡੇ ਭਾਈਚਾਰੇ ਨੂੰ ਮਾਣ ਦਿਵਾਉਂਦੀ ਰਹੇਗੀ |