ਬਗਰਾਮ ਹਵਾਈ ਅੱਡੇ ’ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਿਹੈ ਚੀਨ: ਨਿੱਕੀ ਹੇਲੀ

ਬਗਰਾਮ ਹਵਾਈ ਅੱਡੇ ’ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਿਹੈ ਚੀਨ: ਨਿੱਕੀ ਹੇਲੀ

ਬਗਰਾਮ ਹਵਾਈ ਅੱਡੇ ’ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਿਹੈ ਚੀਨ: ਨਿੱਕੀ ਹੇਲੀ
ਵਾਸ਼ਿੰਗਟਨ (ਕਾਫ਼ਲਾ ਬਿਓਰੋ) - ਭਾਰਤੀ ਮੂਲ ਦੀ ਸਾਬਕਾ ਤੇ ਸੀਨੀਅਰ ਅਮਰੀਕੀ ਕੂਟਨੀਤਕ ਨਿੱਕੀ ਹੇਲੀ ਨੇ ਚਿਤਾਵਨੀ ਦਿੱਤੀ ਹੈ ਚੀਨ, ਅਫ਼ਗ਼ਾਨਿਸਤਾਨ ਵਿੱਚ ਬਗਰਾਮ ਏਅਰ ਫੋਰਸ ਬੇਸ ਨੂੰ ਆਪਣੇ ਕਬਜ਼ੇ ਅਧੀਨ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਸਫ਼ੀਰ ਹੇਲੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਚੀਨ ਦੀਆਂ ਅਜਿਹੀਆਂ ਪੇਸ਼ਕਦਮੀਆਂ ’ਤੇ ਨੇੜਿਓਂ ਨਜ਼ਰ ਰੱਖੀ ਜਾਵੇ। ਹੇਲੀ ਨੇ ਕਿਹਾ ਕਿ ਅਮਰੀਕੀ ਸਦਰ ਜੋਅ ਬਾਇਡਨ ਅਫ਼ਗ਼ਾਨਿਸਤਾਨ ’ਚੋਂ ਇੰਨੀ ਕਾਹਲੀ ਵਿੱਚ ਫੌਜਾਂ ਕੱਢਣ ਦੇ ਫੈਸਲੇੇ ਕਰਕੇ ਆਪਣੇ ਭਾਈਵਾਲਾਂ ਦਾ ਵਿਸ਼ਵਾਸ ਤੇ ਭਰੋਸਾ ਗੁਆ ਚੁੱਕੇ ਹਨ। ਹੇਲੀ ਨੇ ਕਿਹਾ ਕਿ ਅਮਰੀਕਾ ਨੂੰ ਹੋਰ ਕਈ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। 

Radio Mirchi