ਤਾਲਿਬਾਨ ਵੱਲੋਂ ਪੰਜਸ਼ੀਰ ਦੇ ਸ਼ੂਤੁਲ ਜ਼ਿਲ੍ਹੇ ’ਤੇ ਕਬਜ਼ੇ ਦਾ ਦਾਅਵਾ

ਤਾਲਿਬਾਨ ਵੱਲੋਂ ਪੰਜਸ਼ੀਰ ਦੇ ਸ਼ੂਤੁਲ ਜ਼ਿਲ੍ਹੇ ’ਤੇ ਕਬਜ਼ੇ ਦਾ ਦਾਅਵਾ

ਤਾਲਿਬਾਨ ਵੱਲੋਂ ਪੰਜਸ਼ੀਰ ਦੇ ਸ਼ੂਤੁਲ ਜ਼ਿਲ੍ਹੇ ’ਤੇ ਕਬਜ਼ੇ ਦਾ ਦਾਅਵਾ
ਕਾਬੁਲ (ਕਾਫ਼ਲਾ ਬਿਓਰੋ)-ਤਾਲਿਬਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੰਜਸ਼ੀਰ ’ਚ ਅੱਗੇ ਵਧਦਿਆਂ ਵਿਰੋਧੀ ਬਲਾਂ ਦੀਆਂ 11 ਬਾਹਰੀ ਪੋਸਟਾਂ ਦੇ ਨਾਲ-ਨਾਲ ਸ਼ੂਤੁਲ ਜ਼ਿਲ੍ਹੇ ਦੇ ਕੇਂਦਰੀ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਤਾਲਿਬਾਨ ਕਲਚਰਲ ਕਮਿਸ਼ਨ ਦੇ ਮੈਂਬਰ ਇਮਾਮਉਲ੍ਹਾ ਸਾਮਨਗਨੀ ਨੇ ਦੱਸਿਆ ਕਿ ਚੱਲ ਰਹੀ ਲੜਾਈ ’ਚ ਵਿਰੋਧੀ ਬਲਾਂ ਦੇ 34 ਮੈਂਬਰ ਮਾਰੇ ਗਏ ਹਨ। ਤਾਲਿਬਾਨ ਨੇ ਇੱਕ ਆਨਲਾਈਨ ਵੀਡੀਓ ਸਾਂਝੀ ਕੀਤੀ ਕਿ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਲੜਾਕੇ ਸ਼ੂਤੁਲ ਜ਼ਿਲ੍ਹੇ ’ਚ ਅੱਗੇ ਵਧ ਗਏ ਹਨ। ਸਾਮਨਗਨੀ ਕਿਹਾ ਕਿ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰੇ ਕੀਤੇ ਹਮਲਿਆਂ ’ਚ ਵਿਰੋਧੀ ਬਲਾਂ ਦੇ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। ਜਦਕਿ ਦੂਜੇ ਪਾਸੇ ਅਹਿਮਦ ਮਸੂਦ ਦੇ ਭਰੋਸੇਯੋਗ ਬਲਾਂ ਨੇ ਉਕਤ ਅੰਕੜਿਆਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਕਿ ਲੜਾਈ ’ਚ ਤਾਲਿਬਾਨ ਦਾ ਭਾਰੀ ਨੁਕਸਾਨ ਹੋਇਆ ਹੈ। ਵਿਰੋਧੀ ਮੁਹਾਜ਼ ਦੇ ਇੱਕ ਤਰਜਮਾਨ ਫਹੀਮ ਦਸ਼ਤੀ ਨੇ ਕਿਹਾ ਕਿ ਲੰਘੇ ਚਾਰ ਦਿਨਾਂ ’ਚ ਤਾਲਿਬਾਨ ਦੇ 350 ਲੜਾਕੇ ਮਾਰੇ ਗਏ ਹਨ ਅਤੇ 290 ਤੋਂ ਵੱਧ ਜ਼ਖਮੀ ਹੋਏ ਹਨ। ਤਾਲਿਬਾਨ ਨੇ ਵੀ ਇਨ੍ਹਾਂ ਅੰਕੜਿਆਂ ਦਾ ਖੰਡਨ ਕੀਤਾ ਹੈ। ਦਸ਼ਤੀ ਨੇ ਕਿਹਾ ਕਿ ਵੀਰਵਾਰ ਰਾਤ ਤਾਲਿਬਾਨ ਨੇ ਜਬਲ ਸਿਰਾਜ ਪਹਾੜੀਆਂ ਰਾਹੀਂ ਸ਼ੂਤੁਲ ਜ਼ਿਲ੍ਹੇ ’ਚ ਦਾਖਲ ਹੋਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਸਫਲ ਨਹੀਂ ਹੋ ਸਕੇ। ਉਨ੍ਹਾਂ ਦੇ ਲੜਾਕਿਆਂ ਦੀਆਂ ਲਾਸ਼ਾਂ ਲੜਾਈ ਦੇ ਮੈਦਾਨ ’ਚ ਪਈਆਂ ਹਨ ਅਤੇ ਉਹ ਸਿਰਫ 40 ਲਾਸ਼ਾਂ ਹੀ ਆਪਣੇ ਨਾਲ ਲਿਜਾ ਸਕੇ। ਏਰੀਆਨਾ ਨਿਊਜ਼ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਪੰਜਸ਼ੀਰ ਦੇ ਦਾਖਲਾ ਗੇਟ ਗੁਲਬਹਾਰ ’ਤੇ ਦੋਵਾਂ ਧਿਰਾਂ ਵਿਚਾਲੇ ਭਾਰੀ ਅਤੇ ਹਲਕੇ ਹਥਿਆਰਾਂ ਨਾਲ ਲੜਾਈ ਹੋਈ ਹੈ।

Radio Mirchi