ਜਲ੍ਹਿਆਂਵਾਲਾ ਬਾਗ ’ਚ ਕੀਤੇ ਬਦਲਾਅ ਦਾ ਵਿਰੋਧ

ਜਲ੍ਹਿਆਂਵਾਲਾ ਬਾਗ ’ਚ ਕੀਤੇ ਬਦਲਾਅ ਦਾ ਵਿਰੋਧ

ਜਲ੍ਹਿਆਂਵਾਲਾ ਬਾਗ ’ਚ ਕੀਤੇ ਬਦਲਾਅ ਦਾ ਵਿਰੋਧ
ਅੰਮ੍ਰਿਤਸਰ (ਕਾਫ਼ਲਾ ਬਿਓਰੋ)-ਸਿੱਖ ਜਥੇਬੰਦੀ ਪੰਥਕ ਤਾਲਮੇਲ ਸੰਗਠਨ ਨੇ ਦੋਸ਼ ਲਾਇਆ ਕਿ ਜੱਲ੍ਹਿਆਂਵਾਲਾ ਬਾਗ ਯਾਦਗਾਰ ਦੇ ਨਵੀਨੀਕਰਨ ਦੌਰਾਨ ਸ਼ਹੀਦਾਂ ਅਤੇ ਮਾਂ ਬੋਲੀ ਪੰਜਾਬੀ ਦੀ ਤੌਹੀਨ ਕੀਤੀ ਗਈ ਹੈ। ਉਨ੍ਹਾਂ ਇਸ ਵਿੱਚ ਸੋਧ ਦੀ ਮੰਗ ਕੀਤੀ ਹੈ। ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਇੱਥੇ ਸਥਾਪਤ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਬਣਤਰ ਪੰਜਾਬੀਆਂ ਵਾਲੀ ਨਹੀਂ ਹੈ ਅਤੇ ਉਸ ਦਾ ਪਹਿਰਾਵਾ ਵੀ ਪੰਜਾਬੀਆਂ ਵਾਂਗ ਨਹੀਂ ਹੈ। ਫੋਟੋ ਗੈਲਰੀ ਵਿੱਚ ਲੱਗੀ ਉਸ ਦੀ ਤਸਵੀਰ ਵਿੱਚ ਸ਼ਹੀਦ ਸ਼ਬਦ ਵੀ ਨਹੀਂ ਲਿਖਿਆ ਗਿਆ, ਜੋ ਕਤਲੇਆਮ ਦਾ ਬਦਲਾ ਲੈਣ ਵਾਲੇ ਇਸ ਯੋਧੇ ਦਾ ਨਿਰਾਦਰ ਹੈ।
ਉਨ੍ਹਾਂ ਕਿਹਾ ਕਿ ਯਾਦਗਾਰ ਵਿੱਚ ਦਾਖ਼ਲ ਹੋਣ ਵਾਲੀ ਤੰਗ ਗਲੀ ਅਤੇ ਸ਼ਹੀਦੀ ਖੂਹ ਦੀ ਪੁਰਾਤਨ ਦਿੱਖ ਵੀ ਬਦਲ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੈ। ਉਨ੍ਹਾਂ ਮੰਗ ਕੀਤੀ ਕਿ ਇੱਥੇ ਪੰਜਾਬੀ ਭਾਸ਼ਾ ’ਚ ਲਿਖੇ ਗਏ ਯਾਦਗਾਰ ਦੇ ਨਾਂ ‘ਜੱਲ੍ਹਿਆਂਵਾਲਾ ਬਾਗ਼’ ਨੂੰ ਦੂਜੀਆਂ ਭਾਸ਼ਾਵਾਂ ਤੋਂ ਉੱਪਰ ਸਥਾਨ ਦਿੱਤਾ ਜਾਵੇ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੋਧਾਂ ਬਾਰੇ ਵਿਚਾਰ ਕਰਨ ਅਤੇ ਲੋਕਾਂ ਦੀ ਰਾਏ ਲੈ ਕੇ ਇਨ੍ਹਾਂ ਨੂੰ ਠੀਕ ਕੀਤਾ ਜਾਵੇ। 

Radio Mirchi