ਮੁਜ਼ੱਫ਼ਰਪੁਰ ਕਿਸਾਨ ਮਹਾ ਰੈਲੀ ਲਈ ਪੀਏਸੀ ਦੀਆਂ 6 ਤੇ ਆਰਏਐੱਫ ਦੀਆਂ 2 ਕੰਪਨੀਆਂ, 5 ਐੱਸਐੱਸਪੀ, 7 ਏਐੱਸਪੀ ਤੇ 40 ਥਾਣੇਦਾਰ ਕੀਤੇ ਤਾਇਨਾਤ
ਮੁਜ਼ੱਫ਼ਰਪੁਰ ਕਿਸਾਨ ਮਹਾ ਰੈਲੀ ਲਈ ਪੀਏਸੀ ਦੀਆਂ 6 ਤੇ ਆਰਏਐੱਫ ਦੀਆਂ 2 ਕੰਪਨੀਆਂ, 5 ਐੱਸਐੱਸਪੀ, 7 ਏਐੱਸਪੀ ਤੇ 40 ਥਾਣੇਦਾਰ ਕੀਤੇ ਤਾਇਨਾਤ
ਮੁਜ਼ੱਫ਼ਰਨਗਰ (ਯੂਪੀ)(ਕਾਫ਼ਲਾ ਬਿਓਰੋ)- ਖੇਤੀ ਕਾਨੂੰਨਾਂ ਸਣੇ ਹੋਰ ਕਈ ਕਿਸਾਨ ਮਸਲਿਆਂ ਬਾਰੇ ਇਥੇ 5 ਸਤੰਬਰ ਨੂੰ ਹੋ ਰਹੀ ਕਿਸਾਨਾਂ ਦੀ ਮਹਾ ਰੈਲੀ ਲਈ ਪੀਏਸੀ ਦੀਆਂ ਛੇ ਕੰਪਨੀਆਂ ਅਤੇ ਰੈਪਿਡ ਐਕਸ਼ਨ ਫੋਰਸ (ਆਰਏਐੱਫ) ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਹਾਰਨਪੁਰ ਰੇਂਜ ਦੇ ਡੀਆਈਜੀ ਪ੍ਰੀਤਇੰਦਰ ਸਿੰਘ ਨੇ ਅੱਜ ਕਿਹਾ ਕਿ ਇਸ ਸਮਾਗਮ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਜਦੋਂ ਕਿ ਪੰਜ ਐੱਸਐੱਸਪੀ, ਸੱਤ ਏਐੱਸਪੀ ਅਤੇ 40 ਪੁਲੀਸ ਇੰਸਪੈਕਟਰ ਸੁਰੱਖਿਆ ਡਿਊਟੀ ’ਤੇ ਹੋਣਗੇ।