ਬੇ ਏਰੀਆ ਸਪੋਰਟਸ ਕਲੱਬ ਵਲੋਂ ਮੱਖਣ ਬੈਂਸ, ਤੀਰਥ ਗਾਖਲ ਅਤੇ ਹੈਰੀ ਪਵਾਰ ਦਾ ਸਨਮਾਨ

ਬੇ ਏਰੀਆ ਸਪੋਰਟਸ ਕਲੱਬ ਵਲੋਂ ਮੱਖਣ ਬੈਂਸ, ਤੀਰਥ ਗਾਖਲ ਅਤੇ ਹੈਰੀ ਪਵਾਰ ਦਾ ਸਨਮਾਨ

ਬੇ ਏਰੀਆ ਸਪੋਰਟਸ ਕਲੱਬ ਵਲੋਂ ਮੱਖਣ ਬੈਂਸ, ਤੀਰਥ ਗਾਖਲ ਅਤੇ ਹੈਰੀ ਪਵਾਰ ਦਾ ਸਨਮਾਨ
ਸਾਨ ਫਰਾਂਸਿਸਕੋ (ਕਾਫ਼ਲਾ ਬਿਓਰੋ)- ਕਬੱਡੀ ਖੇਤਰ 'ਚ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਵਾਲੇ ਤੀਰਥ ਸਿੰਘ ਗਾਖਲ, ਬੇ ਏਰੀਆ ਸਪੋਰਟਸ ਕਲੱਬ ਦੇ ਪ੍ਰਬੰਧਕ ਤੇ ਯੁਨਾਈਟਡ ਸਪੋਰਟਸ ਕਲੱਬ ਦੇ ਚੇਅਰਮੈਨ ਮੱਖਣ ਸਿੰਘ ਬੈਂਸ ਅਤੇ ਈਸਟ ਕੋਸਟ 'ਚ ਕਲੱਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਹੈਰੀ ਪਵਾਰ ਦਾ ਇੱਥੇ ਰਾਜਾ ਸਵੀਟਸ ਯੂਨੀਅਨ ਸਿਟੀ ਵਿਖੇ ਬੇ ਏਰੀਆ ਸਪੋਰਟਸ ਕਲੱਬ ਵਲੋਂ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਸਮਾਰੋਹ 'ਚ ਵੱਖ-ਵੱਖ ਬੁਲਾਰਿਆਂ ਨੇ ਇਨ੍ਹਾਂ ਤਿੰਨਾਂ ਹੀ ਖੇਡ ਸ਼ਖ਼ਸੀਅਤਾਂ ਦੀ ਮਾਂ ਖੇਡ ਕਬੱਡੀ ਨੂੰ ਦੇਣ ਬਾਰੇ ਚਾਨਣਾ ਪਾਇਆ ਅਤੇ ਕਲੱਬ ਲਈ ਕੀਤੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਸੰਧੂ ਤੇ ਬਲਜੀਤ ਸਿੰਘ ਸੰਧੂ ਨੇ ਸਾਂਝੇ ਰੂਪ 'ਚ ਕਿਹਾ ਕਿ ਅਸੀਂ ਕਬੱਡੀ ਖਿਡਾਰੀਆਂ ਨੂੰ ਆਪਣੇ ਧੀਆਂ ਪੁੱਤਾਂ ਵਾਂਗ ਪਾਲਦੇ ਹਾਂ | ਇਸ ਮੌਕੇ ਹਾਜ਼ਰ ਸ਼ਖਸੀਅਤਾਂ 'ਚ ਬਲਦੇਵ ਸਿੰਘ ਨਿੱਝਰ, ਸੁਖਜੀਤ ਸਿੰਘ ਸੰਧੂ, ਜੱਸੀ ਢੰਡਵਾੜ, ਕੁਲਦੀਪ ਢੰਡਵਾੜ, ਸੁਖਜਿੰਦਰ ਸਿੰਘ ਸਹੋਤਾ, ਸੁਰਜੀਤ ਸਿੰਘ ਸੰਧੂ ਅਤੇ ਚਰਨਜੀਤ ਸਿੰਘ ਸੰਧੂ ਹਾਜ਼ਰ ਸਨ |

Radio Mirchi