ਕੈਲੀਫੋਰਨੀਆ ਦੀ ਜ਼ਿਮਨੀ ਚੋਣ 'ਚ ਭਾਰਤੀ ਮੂਲ ਦੀ ਅਮਰੀਕਨ ਵਕੀਲ ਹਾਰੀ
ਕੈਲੀਫੋਰਨੀਆ ਦੀ ਜ਼ਿਮਨੀ ਚੋਣ 'ਚ ਭਾਰਤੀ ਮੂਲ ਦੀ ਅਮਰੀਕਨ ਵਕੀਲ ਹਾਰੀ
* ਅਟਾਰਨੀ ਜਨਰਲ ਦੀ ਪਤਨੀ ਮਿਆ ਬੌਂਟੀ ਨੇ ਬਾਜ਼ੀ ਮਾਰੀ
ਸੈਕਰਾਮੈਂਟੋ (ਬਿਓਰੋ) - ਕੈਲੀਫੋਰਨੀਆ ਦੇ ਵਿਧਾਨ ਸਭਾ ਹਲਕੇ ਡਿਸਟਿ੍ਕਟ 18 ਦੀ ਹੋਈ ਜ਼ਿਮਨੀ ਚੋਣ ਵਿਚ ਡੈਮੋਕ੍ਰੈਟਿਕ ਉਮੀਦਵਾਰ ਭਾਰਤੀ ਮੂਲ ਦੀ ਵਕੀਲ ਜਨਨੀ ਰਾਮਚੰਦਰਨ ਚੋਣ ਹਾਰ ਗਈ ਹੈ | ਉਸ ਨੂੰ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਦੀ ਪਤਨੀ ਮਿਆ ਬੌਂਟਾ ਨੇ ਹਰਾਇਆ | ਬੌਂਟਾ ਨੂੰ 63000 ਤੋਂ ਵੱਧ ਵੋਟਾਂ ਦੀ ਗਿਣਤੀ ਹੋਣ ਉਪਰੰਤ 56 ਫੀਸਦੀ ਵੋਟਾਂ ਮਿਲੀਆਂ | ਹਾਲਾਂ ਕਿ ਸਰਕਾਰੀ ਤੌਰ 'ਤੇ ਨਤੀਜੇ ਦਾ ਐਲਾਨ 10 ਸਤੰਬਰ ਨੂੰ ਹੋਵੇਗਾ ਪਰੰਤੂ ਮਿਆ ਬੌਂਟਾ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ | ਮਿਆ ਬੌਂਟਾ ਕੈਲੀਫੋਰਨੀਆ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਹੈ ਤੇ ਉਹ ਅਲਾਮੇਡਾ ਸਕੂਲ ਬੋਰਡ ਦੀ ਪ੍ਰਧਾਨ ਹੈ | ਉਹ ਓਕਲੈਂਡ ਪ੍ਰਾਮਿਸ ਕਾਲਜ ਦੀ ਕਾਰਜਕਾਰੀ ਮੁਖੀ ਹੈ | 29 ਸਾਲਾ ਰਾਮਾਚੰਦਰਨ ਸਮਾਜਿਕ ਨਿਆਂ ਦੀ ਵਕੀਲ ਹੈ ਤੇ ਉਹ ਓਕਲੈਂਡ ਪਬਲਿਕ ਐਥਿਕਸ ਕਮਿਸ਼ਨ ਵਿਚ ਵੀ ਸੇਵਾ ਨਿਭਾਅ ਚੁੱਕੀ ਹੈ |