ਮੁਜ਼ਾਹਰਾਕਾਰੀ ਨੇ ਟਰੂਡੋ ਵੱਲ ਸੁੱਟਿਆ ਪੱਥਰ ਦਾ ਟੁਕੜਾ
ਮੁਜ਼ਾਹਰਾਕਾਰੀ ਨੇ ਟਰੂਡੋ ਵੱਲ ਸੁੱਟਿਆ ਪੱਥਰ ਦਾ ਟੁਕੜਾ
ਟੋਰਾਂਟੋ (ਬਿਓਰੋ) - ਕੈਨੇਡਾ ਵਿਚ ਸੰਸਦੀ ਚੋਣਾਂ ਦੇ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਜਸਿਟਨ ਟਰੂਡੋ ਨੂੰ ਦੇਸ਼ ਭਰ 'ਚ ਕੁਝ ਗੁੱਸੇ ਖੋਰ ਮੁਜ਼ਾਹਰਾਕਾਰੀਆਂ ਦਾ ਸਾਹਮਣਾ ਰਹਿੰਦਾ ਹੈ ਜਿਸ ਕਰਕੇ ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਰੁਕਾਵਟ ਪੈਂਦੀ ਹੈ ਤੇ ਪੁਲਿਸ ਦੇ ਵਧੇਰੇ ਪ੍ਰਬੰਧ ਕਰਨੇ ਪੈਂਦੇ ਹਨ | ਬਰੈਂਪਟਨ ਨੇੜੇ ਬੌਲਟਨ ਵਿਚ ਤਾਂ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪੈ ਗਿਆ ਸੀ | ਬੀਤੇ ਕੱਲ੍ਹ ਦੱਖਣੀ ਉਂਟਾਰੀਓ ਦੇ ਲੰਦਨ ਸ਼ਹਿਰ 'ਚ ਟਰੂਡੋ ਦੀ ਬੱਸ ਨੂੰ ਮੁਜ਼ਾਹਰਾਕਾਰੀਆਂ ਨੇ ਘੇਰ ਲਿਆ ਤੇ ਇਕ ਮੁਜ਼ਾਹਰਾਕਾਰੀ ਨੇ ਉਨ੍ਹਾਂ ਵੱਲ ਪੱਥਰ ਦਾ ਟੁਕੜਾ (ਬੱਜਰੀ) ਸੁੱਟਿਆ | ਟਰੂਡੋ ਨੇ ਮੰਨਿਆ ਕਿ ਪੱਥਰ ਉਨ੍ਹਾਂ ਨੂੰ ਵੱਜਾ ਸੀ ਪਰ ਕੋਈ ਸੱਟ ਨਹੀਂ ਲੱਗੀ | ਇਸੇ ਦੌਰਾਨ ਵਿਰੋਧੀ ਰਾਜਨੀਤਕ ਪਾਰਟੀਆਂ, ਕੰਜ਼ਰਵੇਟਿਵ ਅਤੇ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂਆਂ ਨੇ ਵੀ ਹਿੰਸਕ ਮੁਜ਼ਾਹਰਾਕਾਰੀਆਂ ਦੀ ਨਿੰਦਾ ਕੀਤੀ ਹੈ |