ਸੰਯੁਕਤ ਰਾਸ਼ਟਰ ਦੂਤ ਵੱਲੋਂ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ

ਸੰਯੁਕਤ ਰਾਸ਼ਟਰ ਦੂਤ ਵੱਲੋਂ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ

ਸੰਯੁਕਤ ਰਾਸ਼ਟਰ ਦੂਤ ਵੱਲੋਂ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ
ਅਫ਼ਗਾਨਿਸਤਾਨ-ਸੰਯੁਕਤ ਰਾਸ਼ਟਰ ਦੇ ਇਕ ਦੂਤ ਵੱਲੋਂ ਅਫ਼ਗਾਨਿਸਤਾਨ ਦੇ ਨਵੇਂ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਨਾਲ ਮੁਲਾਕਾਤ ਕੀਤੀ ਗਈ ਜੋ ਕਿ ਸਾਲਾਂ ਤੱਕ ਦੁਨੀਆ ਭਰ ਵਿਚ ਸਭ ਤੋਂ ਲੋੜੀਂਦਾ ਇਸਲਾਮਿਕ ਅਤਿਵਾਦੀ ਸੀ ਅਤੇ ਹੁਣ ਉਹ ਅਫ਼ਗਾਨਿਸਤਾਨ ਸਰਕਾਰ ਦਾ ਹਿੱਸਾ ਹੈ। ਅਫ਼ਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੇ ਮੁਖੀ ਡੈਬੋਰਾਹ ਲਿਓਨਜ਼ ਅਤੇ ਅਫ਼ਗਾਨਿਸਤਾਨ ਦੇ ਨਵੇਂ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਵਿਚਾਲੇ ਇਹ ਮੁਲਾਕਾਤ ਅਫ਼ਗਾਨਿਸਤਾਨ ਵਿਚ ਹੋਈ ਜੋ ਕਿ ਮਾਨਵੀ ਸਹਾਇਤਾ ’ਤੇ ਕੇਂਦਰਿਤ ਸੀ। ਇਹ ਜਾਣਕਾਰੀ ਅੱਜ ਤਾਲਿਬਾਨ ਦੇ ਤਰਜਮਾਨ ਸੁਹੇਲ ਸ਼ਾਹੀਨ ਨੇ ਟਵਿੱਟਰ ’ਤੇ ਬਿਆਨ ਜਾਰੀ ਕਰ ਕੇ ਦਿੱਤੀ। ਤਾਲਿਬਾਨ ਦੇ ਤਰਜਮਾਨ ਨੇ ਦੱਸਿਆ, ‘‘ਇਸ ਮੁਲਾਕਾਤ ਦੌਰਾਨ ਹੱਕਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਅਮਲਾ ਬਿਨਾ ਕਿਸੇ ਅੜਿੱਕੇ ਤੋਂ ਆਪਣਾ ਕੰਮ ਕਰ ਸਕਦਾ ਹੈ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਸਹਾਇਤਾ ਪਹੁੰਚਾ ਸਕਦਾ ਹੈ।’’
ਅਫ਼ਗਾਨਿਸਤਾਨ ਵਿਚ ਡੂੰਘੇ ਮਨੁੱਖੀ ਸੰਕਟ ਦਾ ਖ਼ਦਸ਼ਾ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ:ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੇ ਮੁਖੀ ਨੇ ਕਿਹਾ ਕਿ ਇਕ ਡੂੰਘੇ ਮਨੁੱਖੀ ਸੰਕਟ ਨੂੰ ਰੋਕਣ ਲਈ ਅਫ਼ਗਾਨਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਤੋਂ ਤੁਰੰਤ ਅਤੇ ਸਥਿਰ ਸਹਿਯੋਗ ਦੀ ਲੋੜ ਹੈ ਅਤੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਫ਼ਗਾਨਿਸਤਾਨ ਵਿਚ ਮਨੁੱਖੀ ਸੰਕਟ ਪੈਦਾ ਹੋ ਜਾਂਦਾ ਹੈ ਤਾਂ ਇਸ ਦਾ ਦੁਨੀਆ ਭਰ ’ਤੇ ਪ੍ਰਭਾਵ ਪੈ ਸਕਦਾ ਹੈ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗਰੈਂਡੀ ਨੇ ਦੱਖਣੀ ਏਸ਼ਿਆਈ ਦੇਸ਼ਾਂ ਦੇ ਤਿੰਨ ਦਿਨਾ ਦੌਰੇ ਤੋਂ ਬਾਅਦ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਅਫ਼ਗਾਨਿਸਤਾਨ ਵਿਚ ਮਨੁੱਖੀ ਹਾਲਾਤ ਨਿਰਾਸ਼ਾਜਨਕ ਹਨ। ਜੇਕਰ ਲੋਕ ਸੇਵਾਵਾਂ ਅਤੇ ਅਰਥਚਾਰਾ ਤਬਾਹ ਹੋ ਜਾਂਦਾ ਹੈ ਤਾਂ ਅਸੀਂ ਇਸ ਮੁਲਕ ਤੇ ਇਸ ਤੋਂ ਬਾਹਰ ਹੋਰ ਵਧੇਰੇ ਦੁੱਖ, ਅਸਥਿਰਤਾ ਅਤੇ ਉਜਾੜਾ ਦੇਖਾਂਗੇ।’’ 

Radio Mirchi