ਅਮਰੀਕੀ ਸੰਸਦ ਮੈਂਬਰਾਂ ਨੇ ਨਸਲੀ ਹਮਲੇ 'ਚ ਮਾਰੇ ਗਏ ਅਮਰੀਕੀ ਸਿੱਖ ਨੂੰ ਕੀਤਾ ਯਾਦ
ਅਮਰੀਕੀ ਸੰਸਦ ਮੈਂਬਰਾਂ ਨੇ ਨਸਲੀ ਹਮਲੇ 'ਚ ਮਾਰੇ ਗਏ ਅਮਰੀਕੀ ਸਿੱਖ ਨੂੰ ਕੀਤਾ ਯਾਦ
ਵਾਸ਼ਿੰਗਟਨ-ਅਮਰੀਕਾ ਦੇ ਸੰਸਦ ਮੈਂਬਰਾਂ ਨੇ 9/11 ਦੇ ਹਮਲੇ ਬਾਅਦ ਨਸਲੀ ਨਫ਼ਰਤ ਨਾਲ ਪ੍ਰੇਰਿਤ ਹਮਲੇ ਦਾ ਸ਼ਿਕਾਰ ਬਣੇ ਸਿੱਖ ਅਮਰੀਕੀ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂਜਲੀ ਦਿੱਤੀ | ਅਮਰੀਕਾ ਦੇ 9/11 ਅੱਤਵਾਦੀ ਹਮਲੇ 'ਚ 90 ਤੋਂ ਜਿਆਦਾ ਦੇਸ਼ਾਂ ਦੇ ਕਰੀਬ ਤਿੰਨ ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਸਨ | ਇਸ ਹਮਲੇ ਦੇ ਚਾਰ ਦਿਨ ਬਾਅਦ ਹੀ ਕਥਿਤ ਤੌਰ 'ਤੇ ਬਦਲਾ ਲੈਣ ਦੀ ਭਾਵਨਾ ਨਾਲ ਐਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਬਲਬੀਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ | ਉਹ ਅਮਰੀਕਾ ਦੇ ਪਹਿਲੇ ਸਿੱਖ ਸਨ, ਜਿਨ੍ਹਾਂ ਦੀ 2001 'ਚ ਹੋਏ ਹਮਲਿਆਂ ਦਾ ਕਥਿਤ ਤੌਰ 'ਤੇ ਬਦਲਾ ਲੈਣ ਦੀ ਮਨਸ਼ਾ ਨਾਲ ਹੱਤਿਆ ਕਰ ਦਿੱਤੀ ਗਈ ਸੀ | ਸੈਨੇਟਰ ਰਾਬਰਟ ਮੈਨੇਡੇਜ਼ ਨੇ ਟਵੀਟ ਕੀਤਾ ਬਲਬੀਰ ਸਿੰਘ ਸੋਢੀ ਦੀ ਮੌਤ ਨੂੰ ਅੱਜ 20 ਸਾਲ ਹੋ ਗਏ ਹਨ | ਅਸੀਂ ਸਾਰੇ ਉਨ੍ਹਾਂ ਲੋਕਾਂ ਨੂੰ ਯਾਦ ਕਰਦੇ ਹੋਏ ਸਤਿਕਾਰ ਦਿੰਦੇ ਹਾਂ, ਜਿਹੜੇ ਨਸਲੀ ਨਫ਼ਰਤ ਦੇ ਅਪਰਾਧਾਂ ਦਾ ਸ਼ਿਕਾਰ ਬਣੇ |