ਯੂਨਾਈਟਿਡ ਏਅਰਲਾਈਨ ਦੇ ਲਗਭਗ 90% ਸਟਾਫ ਨੇ ਲਗਵਾਇਆ ਕੋਰੋਨਾ ਟੀਕਾ

ਯੂਨਾਈਟਿਡ ਏਅਰਲਾਈਨ ਦੇ ਲਗਭਗ 90% ਸਟਾਫ ਨੇ ਲਗਵਾਇਆ ਕੋਰੋਨਾ ਟੀਕਾ

ਯੂਨਾਈਟਿਡ ਏਅਰਲਾਈਨ ਦੇ ਲਗਭਗ 90% ਸਟਾਫ ਨੇ ਲਗਵਾਇਆ ਕੋਰੋਨਾ ਟੀਕਾ
ਕੈਲੀਫੋਰਨੀਆ- ਯੂਨਾਈਟਿਡ ਏਅਰਲਾਈਨਜ਼ ਨੇ ਵੀਰਵਾਰ ਨੂੰ  ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੰਪਨੀ ਦੇ ਅਮਰੀਕਾ ਸਥਿਤ 90% ਕਰਮਚਾਰੀਆਂ ਨੇ ਕੰਪਨੀ ਦੁਆਰਾ ਦਿੱਤੀ 27 ਸਤੰਬਰ ਦੀ ਆਖਰੀ ਮਿਤੀ ਤੋਂ ਪਹਿਲਾਂ ਕੋਵਿਡ-19 ਟੀਕੇ ਲਗਵਾਉਣ ਦੇ ਸਬੂਤ ਅਪਲੋਡ ਕੀਤੇ ਹਨ। ਯੂਨਾਈਟਿਡ ਏਅਰਲਾਈਨ ਨੇ ਉਨ੍ਹਾਂ ਕਰਮਚਾਰੀਆਂ ਪ੍ਰਤੀ ਸਖਤ ਰੁਖ ਅਪਣਾਇਆ ਹੈ, ਜੋ ਟੀਕਾ ਲਗਵਾਉਣ ਤੋਂ ਇਨਕਾਰ ਕਰਦੇ ਹਨ ਅਤੇ ਅਗਸਤ ਦੇ ਅਰੰਭ ਵਿੱਚ ਵੈਕਸੀਨ ਦੀ ਜਰੂਰਤ ਦਾ ਐਲਾਨ ਕਰਨ ਵਾਲੀ ਪਹਿਲੀ ਯੂ. ਐੱਸ. ਏਅਰ ਕੰਪਨੀ ਬਣ ਗਈ ਸੀ। ਯੂਨਾਈਟਿਡ ਦੇ ਅਧਿਕਾਰੀ ਸਕੌਟ ਕਿਰਬੀ ਨੇ ਦੱਸਿਆ ਕਿ ਏਅਰਲਾਈਨ ਆਪਣੇ ਤੌਰ 'ਤੇ ਯਾਤਰੀਆਂ ਲਈ ਟੀਕੇ ਨੂੰ ਜਰੂਰੀ ਨਹੀਂ ਕਰੇਗੀ ਪਰ ਕੰਪਨੀ ਸਰਕਾਰੀ ਆਦੇਸ਼ ਦੀ ਪਾਲਣਾ ਕਰੇਗੀ। ਸ਼ਿਕਾਗੋ ਸਥਿਤ ਕੰਪਨੀ  ਯੂਨਾਈਟਿਡ ਅਨੁਸਾਰ ਕੰਪਨੀ ਵੱਲੋਂ ਜਰੂਰੀ ਟੀਕਾਕਰਨ ਨੀਤੀ ਦੀ ਘੋਸ਼ਣਾ ਕਰਨ ਦੇ ਬਾਅਦ ਤਕਰੀਬਨ 20,000 ਕਰਮਚਾਰੀਆਂ ਨੇ ਵੈਕਸੀਨ ਰਿਕਾਰਡ ਅਪਲੋਡ ਕੀਤੇ ਹਨ।

Radio Mirchi