ਬਾਈਡਨ ਨੇ ਪੱਤਰ ਲਿਖ ਕੇ ਅਮਰੀਕੀ ਸਿੱਖ ਬਲਬੀਰ ਸਿੰਘ ਸੋਢੀ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ

ਬਾਈਡਨ ਨੇ ਪੱਤਰ ਲਿਖ ਕੇ ਅਮਰੀਕੀ ਸਿੱਖ ਬਲਬੀਰ ਸਿੰਘ ਸੋਢੀ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ

ਬਾਈਡਨ ਨੇ ਪੱਤਰ ਲਿਖ ਕੇ ਅਮਰੀਕੀ ਸਿੱਖ ਬਲਬੀਰ ਸਿੰਘ ਸੋਢੀ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ
ਸਾਨ ਫਰਾਂਸਿਸਕੋ- 9/11 ਅੱਤਵਾਦੀ ਹਮਲਿਆਂ ਤੋਂ ਬਾਅਦ ਅਮਰੀਕਾ 'ਚ ਮੁਸਲਮਾਨਾਂ ਖ਼ਿਲਾਫ਼ ਨਸਲੀ ਨਫ਼ਰਤ ਦੀ ਹਨ•ੇਰੀ ਝੁੱਲ ਗਈ ਸੀ | ਇਸ ਦੇ ਚੱਲਦਿਆਂ ਪਹਿਲੇ ਜਾਨ ਗੁਆਉਣ ਵਾਲੇ ਸਿੱਖ ਅਮਰੀਕਨ ਬਲਬੀਰ ਸਿੰਘ ਸੋਢੀ ਨੂੰ ਅੱਜ (ਮੇਸਾ) ਐਰੀਜ਼ੋਨਾਂ ਦੇ ਉਸੇ ਗੈਸ ਸਟੇਸ਼ਨ 'ਤੇ ਯਾਦ ਕੀਤਾ ਗਿਆ, ਜਿੱਥੇ ਉਸ ਨੂੰ ਮਨੁੱਖਤਾ ਦੇ ਦੁਸ਼ਮਣਾਂ ਨੇ ਗਲਤੀ ਨਾਲ ਮੁਸਲਮਾਨ ਸਮਝ ਕੇ ਕਤਲ ਕਰ ਦਿੱਤਾ ਸੀ | ਇਸ ਯਾਦ ਸਮਾਗਮ 'ਚ ਬਲਬੀਰ ਸਿੰਘ ਸੋਢੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਿਲ ਹੋਏ | ਯਾਦ ਸਮਾਗਮ ਲਈ ਇਕ ਸ਼ੋਕ ਸੰਦੇਸ਼ ਜਾਰੀ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਤੁਸੀਂ ਆਪਣੇ ਦਰਦ ਨੂੰ ਮਕਸਦ 'ਚ ਬਦਲ ਕੇ ਤਾਕਤ ਅਤੇ ਹਿੰਮਤ ਦੇ ਨਮੂਨੇ ਸਾਬਤ ਹੋਏ ਹੋ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਬਲਬੀਰ ਜੀ ਦੀ ਯਾਦ ਇਸ ਤੋਂ ਪਹਿਲਾਂ ਕਿ ਇਹ ਤੁਹਾਡੀ ਅੱਖ 'ਚ ਅੱਥਰੂ ਲਿਆਵੇ, ਤੁਹਾਡੇ ਦਿਲ 'ਚ ਨਫਰਤ ਦੇ ਖਿਲਾਫ਼ ਟਾਕਰੇ ਦਾ ਮਾਣ ਪੈਦਾ ਕਰੇ | 

Radio Mirchi