ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਸਜ਼ਾ ’ਤੇ ਰੋਕ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਸਜ਼ਾ ’ਤੇ ਰੋਕ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਸਜ਼ਾ ’ਤੇ ਰੋਕ
ਢਾਕਾ-ਬੰਗਲਾਦੇਸ਼ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਮੁਖੀ ਖਾਲਿਦਾ ਜ਼ਿਆ ਦੀ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਸਜ਼ਾ ਦੇ ਅਮਲ ’ਤੇ ਅਗਲੇ ਛੇ ਮਹੀਨੇ ਤਕ ਰੋਕ ਲਾ ਦਿੱਤੀ ਹੈ। ਇਹ ਫੈਸਲਾ ਜ਼ਿਆ ਦੇ ਪਰਿਵਾਰਕ ਮੈਂਬਰਾਂ ਦੀ ਅਪੀਲ ’ਤੇ ਲਿਆ ਗਿਆ। ਮੁੱਖ ਵਿਰੋਧੀ ਧਿਰ ਦੀ 76 ਸਾਲਾ ਆਗੂ ਨੂੰ ਵਿਦੇਸ਼ ਤੋਂ ਦਾਨ ਵਿਚ ਪ੍ਰਾਪਤ ਹੋਏ ਚੰਦੇ ਦੀ ਰਕਮ ਵਿਚ ਧੋਖਾਧੜੀ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ ਤੇ ਉਨ੍ਹਾਂ ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜ਼ਿਆ ਨੂੰ ਕਰੋਨਾ ਮਹਾਮਾਰੀ ਦੌਰਾਨ ਮਾਰਚ 2020 ਵਿਚ ਜੇਲ੍ਹ ਤੋਂ ਅਸਥਾਈ ਤੌਰ ’ਤੇ ਛੱਡਿਆ ਗਿਆ ਸੀ ਤੇ ਉਸ ਦੀ ਸਜ਼ਾ ਨੂੰ ਪਹਿਲਾਂ ਵੀ ਦੋ ਵਾਰ ਛੇ-ਛੇ ਮਹੀਨੇ ਲਈ ਰੋਕ ਦਿੱਤਾ ਗਿਆ ਸੀ।

Radio Mirchi