ਨਿਊਜਰਸੀ ਦੇ ਪੁਲਿਸ ਅਧਿਕਾਰੀ ਨੇ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਸੁੱਟੇ ਬੱਚੇ ਨੂੰ ਬਚਾਇਆ

ਨਿਊਜਰਸੀ ਦੇ ਪੁਲਿਸ ਅਧਿਕਾਰੀ ਨੇ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਸੁੱਟੇ ਬੱਚੇ ਨੂੰ ਬਚਾਇਆ

ਨਿਊਜਰਸੀ ਦੇ ਪੁਲਿਸ ਅਧਿਕਾਰੀ ਨੇ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਸੁੱਟੇ ਬੱਚੇ ਨੂੰ ਬਚਾਇਆ
1 ਮਹੀਨੇ ਦੀ ਉਮਰ ਦੇ ਬੱਚੇ ਨੂੰ ਮਿਲਿਆ ਨਵਾਂ ਜੀਵਨ
ਸਾਨ ਫਰਾਂਸਿਸਕੋ-ਜਿਸ ਕੋ ਰਾਖੇ ਸਾਈਾਆਂ, ਮਾਰ ਸਕੇ ਨਾ ਕੋਈ, ਕਹਾਵਤ ਉਦੋਂ ਸੱਚ ਹੁੰਦੀ ਪ੍ਰਤੀਤ ਹੋਈ ਜਦੋਂ ਨਿਊਜਰਸੀ ਦੇ ਇਕ ਮਕਾਨ ਦੀ ਦੂਜੀ ਮੰਜ਼ਿਲ ਦੀ ਬਾਲਕੋਨੀ 'ਚੋਂ ਸਿਰਫ 1 ਮਹੀਨੇ ਦੀ ਉਮਰ ਦਾ ਇਕ ਬੱਚਾ ਕਿਸੇ ਵਲੋਂ ਹੇਠਾਂ ਸੁੱਟ ਦਿੱਤਾ ਗਿਆ ਪਰ ਹੈਰਾਨੀ ਉਦੋਂ ਹੋਈ ਜਦੋਂ ਪੁਲਿਸ ਅਧਿਕਾਰੀ ਐਡੁਆਰਡੋ ਮਾਤੁਤੇ ਨੇ ਬੱਚੇ ਨੂੰ ਹਵਾ ਵਿਚ ਹੀ ਬੋਚ ਲਿਆ ਜਿਸ ਕਾਰਨ ਬੱਚੇ ਦੀ ਜਾਨ ਬਚ ਗਈ | ਮੇਅਰ ਸਟੀਵਨ ਫੁਲੋਪ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਜਾਣਕਾਰੀ ਦਿੱਤੀ ਕਿ ਜਰਸੀ ਸਿਟੀ ਨੂੰ ਇਕ ਫੋਨ ਆਇਆ ਸੀ, ਜਿਸ ਵਿਚ ਕਿਹਾ ਗਿਆ ਕਿ ਕੋਈ ਆਦਮੀ ਦੂਜੀ ਮੰਜ਼ਿਲ ਤੋਂ ਇਕ ਬੱਚੇ ਨੂੰ ਸੁੱਟਣ ਦੀਆਂ ਧਮਕੀਆਂ ਦੇ ਰਿਹਾ ਹੈ | ਮੇਅਰ ਨੇ ਲਿਖਿਆ ਕਿ ਅਧਿਕਾਰੀਆਂ ਨੇ ਗੱਲਬਾਤ ਲਈ ਇਕ ਘੇਰਾ ਸਥਾਪਤ ਕੀਤਾ ਪਰ ਆਖਰਕਾਰ ਆਦਮੀ ਨੇ ਇਕ ਮਹੀਨੇ ਦੇ ਬੱਚੇ ਨੂੰ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਸੁੱਟ ਹੀ ਦਿੱਤਾ ਪਰ ਪੁਲਿਸ ਅਧਿਕਾਰੀ ਐਡੁਆਰਡੋ ਮਾਤੁਤੇਦੀ ਨੇ ਫੁਰਤੀ ਅਤੇ ਬਹਾਦਰੀ ਨਾਲ ਬੱਚੇ ਦੀ ਜਾਨ ਬਚ ਗਈ, ਇੱਥੋਂ ਤੱਕ ਕਿ ਬੱਚੇ ਦੇ ਕੋਈ ਵੀ ਚੋਟ ਨਹੀਂ ਲੱਗੀ | ਜਰਸੀ ਸਿਟੀ ਦੇ ਬੁਲਾਰੇ ਕਿਮਬਰਲੀ ਵਾਲੇਸ-ਸਕਾਲਸੀਓਨ ਨੇ ਕਿਹਾ ਕਿ ਬੱਚਾ ਸੁੱਟਣ ਵਾਲੇ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ |

Radio Mirchi