9/11 ਤੋਂ ਸਿੱਖੇ ਸਬਕਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ: ਭਾਰਤ

9/11 ਤੋਂ ਸਿੱਖੇ ਸਬਕਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ: ਭਾਰਤ

9/11 ਤੋਂ ਸਿੱਖੇ ਸਬਕਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ: ਭਾਰਤ
ਨਿਊ ਯਾਰਕ-ਭਾਰਤ ਨੇ ਅਤਿਵਾਦ ਦੇ ਹਰ ਰੂਪ ਦੀ ਨਿੰਦਾ ਕੀਤੇ ਜਾਣ ਉਤੇ ਜ਼ੋਰ ਦਿੰਦਿਆਂ ਕਿਹਾ ਕਿ 9/11 ਅਤਿਵਾਦੀ ਹਮਲਿਆਂ, ਹਮਲੇ ਦੇ ਪੀੜਤਾਂ ਤੇ ਉਸ ‘ਘਿਣਾਉਣੇ’ ਹਮਲੇ ਤੋਂ ਸਿੱਖੇ ਸਬਕ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ। ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੱਛਮ) ਰੀਨਤ ਸੰਧੂ ਨੇ ਸੰਯੁਕਤ ਰਾਸ਼ਟਰ ਤੇ 9/11 ਸਮਾਰਕ ਤੇ ਅਜਾਇਬਘਰ ਵੱਲੋਂ ਅਤਿਵਾਦ ਵਿਰੋਧੀ ਸੰਯੁਕਤ ਰਾਸ਼ਟਰ ਦਫ਼ਤਰ ਵੱਲੋਂ ਕਰਵਾਏ ਇਕ ਪ੍ਰੋਗਰਾਮ ਵਿਚ 9/11 ਅਤਿਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਅੱਜ ਸ਼ਰਧਾਂਜਲੀ ਦਿੱਤੀ। ਇਸ ਪ੍ਰੋਗਰਾਮ ਵਿਚ 300 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਸੰਯੁਕਤ ਰਾਸ਼ਟਰ ਆਮ ਇਜਲਾਸ ਦੇ 76ਵੇਂ ਸੈਸ਼ਨ ਦੇ ਉਦਘਾਟਨ ਲਈ ਨਿਊਯਾਰਕ ਵਿਚ ਇਕੱਠੇ ਹੋਏ 120 ਤੋਂ ਵੱਧ ਮੈਂਬਰ ਦੇਸ਼ਾਂ ਤੇ ਕੌਮਾਂਤਰੀ ਸੰਗਠਨਾਂ ਦੀ ਨੁਮਾਇੰਦਗੀ ਕਰਨ ਵਾਲੇ ਦੇਸ਼ਾਂ ਦੇ ਮੁਖੀ, ਮੰਤਰੀ ਤੇ ਵਫ਼ਦਾਂ ਦੇ ਪ੍ਰਮੁੱਖ ਸ਼ਾਮਲ ਹਨ। ਸੰਧੂ ਨੇ 9/11 ਦੇ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਹਮਲਿਆਂ ਵਿਚ ਭਾਰਤ ਸਣੇ 90 ਤੋਂ ਵੱਧ ਦੇਸ਼ਾਂ ਦੇ ਲੋਕ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਤੰਬਰ 2014 ਵਿਚ ਅਮਰੀਕਾ ਦੀ ਯਾਤਰਾ ਦੌਰਾਨ 9/11 ਸਮਾਰਕ ਦਾ ਦੌਰਾ ਕੀਤਾ ਸੀ ਤੇ ਸ਼ਰਧਾਂਜਲੀ ਭੇਟ ਕੀਤੀ ਸੀ। ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਵੱਲੋਂ ਸੁਨੇਹਾ ਦਿੰਦਿਆਂ ਇਕ ਅਧਿਕਾਰੀ ਨੇ ਕਿਹਾ ਕਿ ਸੰਸਾਰ ਨੇ ਨਿਊ ਯਾਰਕ ਵਿਚ ਅਤਿਵਾਦ ਦਾ ਸਭ ਤੋਂ ਭੈੜਾ ਰੂਪ ਦੇਖਿਆ ਹੈ। ਇਸ ਤੋਂ ਇਲਾਵਾ ਡਿਸਟ੍ਰਿਕਟ ਆਫ਼ ਕੋਲੰਬੀਆ ਤੇ ਪੈਨਸਿਲਵੇਨੀਆ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਮਲਿਆਂ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਨੇ ਇਕਜੁੱਟ ਹੋ ਕੇ ਕਦਮ ਚੁੱਕੇ ਹਨ। ਕੌਮਾਂਤਰੀ ਅਤਿਵਾਦ ਨੂੰ ਸਥਿਰਤਾ ਤੇ ਸੁਰੱਖਿਆ ਲਈ ਖ਼ਤਰਾ ਗਰਦਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਮਲਿਆਂ ਨੂੰ ਮੁੜ ਹੋਣ ਤੋਂ ਰੋਕਣ ਲਈ ਵੀ ਸੰਯੁਕਤ ਰਾਸ਼ਟਰ ਵਿਚ ਪੂਰਾ ਏਕਾ ਹੈ ਤੇ ਹਮਲਿਆਂ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਵੀ ਸੰਗਠਨ ਕਦਮ ਚੁੱਕਦਾ ਰਿਹਾ ਹੈ। -ਪੀਟੀਆਈ  

Radio Mirchi