ਸਾਈਪ੍ਰਸ ਬਾਰੇ ਸਲਾਮਤੀ ਕੌਂਸਲ ਦੇ ਮਤੇ ਦੀ ਪਾਲਣਾ ਅਹਿਮ: ਭਾਰਤ
ਸਾਈਪ੍ਰਸ ਬਾਰੇ ਸਲਾਮਤੀ ਕੌਂਸਲ ਦੇ ਮਤੇ ਦੀ ਪਾਲਣਾ ਅਹਿਮ: ਭਾਰਤ
ਨਿਊ ਯਾਰਕ-ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਸਾਈਪ੍ਰਸ ਦੇ ਆਪਣੇ ਹਮਰੁਤਬਾ ਨਿਕੋਸ ਕ੍ਰਿਸਟੋਡੌਲੀਡਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਇਸ ਤੱਟੀ ਮੁਲਕ ਬਾਰੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਪਾਸ ਮਤੇ ਮੁਤਾਬਕ ਚੱਲਣ ਦੀ ਲੋੜ ਉਤੇ ਜ਼ੋਰ ਦਿੱਤਾ। ਜੈਸ਼ੰਕਰ ਨੇ ਟਵੀਟ ਕੀਤਾ ਸਾਈਪ੍ਰਸ ਨਾਲ ਭਾਰਤ ਆਪਣੇ ਆਰਥਿਕ ਰਿਸ਼ਤਿਆਂ ਨੂੰ ਨਵੇਂ ਮੁਕਾਮ ਉਤੇ ਲਿਜਾਣ ਲਈ ਕੰਮ ਕਰ ਰਿਹਾ ਹੈ। ਇਹ ਜ਼ਰੂਰੀ ਹੈ ਕਿ ਸਾਰੇ ਸਾਈਪ੍ਰਸ ਬਾਰੇ ਕੌਂਸਲ ਵੱਲੋਂ ਪਾਸ ਮਤੇ ਦਾ ਪਾਲਣ ਕਰਨ। ਜੈਸ਼ੰਕਰ ਦਾ ਟਵੀਟ ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਅਰਦੋਗਾਂ ਵੱਲੋਂ ਸੰਯੁਕਤ ਰਾਸ਼ਟਰ ਆਮ ਇਜਲਾਸ ਵਿਚ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਆਇਆ ਹੈ।
ਅਫ਼ਗਾਨ ਸੰਕਟ ’ਤੇ ਚਰਚਾ ਕਰਨਗੇ ਜੀ20 ਮੁਲਕਾਂ ਦੇ ਵਿਦੇਸ਼ ਮੰਤਰੀ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਵਿਚ ਹਿੱਸਾ ਲੈਣ ਲਈ ਸੋਮਵਾਰ ਅਮਰੀਕਾ ਪੁੱਜੇ ਸਨ। ਉਹ ਜੀ20 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਵੀ ਹਿੱਸਾ ਲੈਣਗੇ ਜੋ ਕਿ ਅਫ਼ਗਾਨਿਸਤਾਨ ਉਤੇ ਕੇਂਦਰਿਤ ਹੋਵੇਗੀ। ਇਸ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰੀ ਕਈ ਹੋਰਨਾਂ ਦੇਸ਼ਾਂ ਦੇ ਆਗੂਆਂ ਨੂੰ ਵੀ ਮਿਲਣਗੇ। ਇਸ ਦੌਰਾਨ ਕੋਵਿਡ ਟੀਕਾਕਰਨ ਬਾਰੇ ਵੀ ਚਰਚਾ ਹੋਵੇਗੀ।