ਅਮਰੀਕਾ 'ਚ ਸਟੋਰ ਅੰਦਰ ਚੱਲੀ ਗੋਲੀ, ਹਮਲਾਵਰ ਸਮੇਤ 2 ਮੌਤਾਂ
ਅਮਰੀਕਾ 'ਚ ਸਟੋਰ ਅੰਦਰ ਚੱਲੀ ਗੋਲੀ, ਹਮਲਾਵਰ ਸਮੇਤ 2 ਮੌਤਾਂ
ਸੈਕਰਾਮੈਂਟੋ -ਅਮਰੀਕਾ ਦੇ ਟੇਨੇਸੀ ਰਾਜ ਵਿਚ ਕੋਲੀਰਵਿਲੇ ਵਿਖੇ ਇਕ ਗਰੋਸਰੀ ਸਟੋਰ ਵਿਖੇ ਇਕ ਅਣਪਛਾਤੇ ਹਮਲਾਵਰ ਵਲੋਂ ਚਲੀਆਂ ਗੋਲੀਆਂ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ | ਹਮਲਵਾਰ ਖੁਦ ਵੀ ਮਾਰਿਆ ਗਿਆ | ਪੁਲਿਸ ਅਨੁਸਾਰ ਲੱਗਦਾ ਹੈ ਕਿ ਹਮਲਾਵਰ ਨੇ ਗੋਲੀਆਂ ਚਲਾਉਣ ਉਪਰੰਤ ਆਪਣੇ ਆਪ ਨੂੰ ਵੀ ਗੋਲੀ ਮਾਰੀ ਹੈ | ਖੇਤਰੀ ਸਿਹਤ ਕੇਂਦਰ ਦੇ ਬੁਲਾਰੇ ਅਨੁਸਾਰ ਜ਼ਖ਼ਮੀਆਂ ਵਿਚੋਂ 4 ਦੀ ਹਾਲਤ ਗੰਭੀਰ ਹੈ | ਮੌਕੇ ਦੇ ਗਵਾਹਾਂ ਤੇ ਗਾਹਕਾਂ ਅਨੁਸਾਰ ਗੋਲੀਆਂ ਕਰੋਗਰ ਗਰੋਸਰੀ ਸਟੋਰ ਦੇ ਅੰਦਰ ਚੱਲੀਆਂ ਹਨ | ਪੁਲਿਸ ਮੁਖੀ ਡੇਲ ਲੇਨ ਨੇ ਕਿਹਾ ਹੈ ਕਿ ਪੁਲਿਸ ਨੇ ਮੌਕੇ 'ਤੇ ਜਾ ਕੇ ਲੋਕਾਂ ਨੂੰ ਬਾਹਰ ਕੱਢਿਆ | ਉਨ੍ਹਾਂ ਕਿਹਾ ਕਿ ਜਿਸ ਸਮੇਂ ਗੋਲੀ ਚੱਲਣ ਦੀ ਘਟਨਾ ਵਾਪਰੀ ਉਸ ਵੇਲੇ ਸੋਟਰ ਅੰਦਰ 44 ਮੁਲਾਜ਼ਮ ਕੰਮ ਕਰ ਰਹੇ ਸਨ |