ਗੋਲੀਬਾਰੀ ਦੌਰਾਨ ਫਲਸਤੀਨ ਦੇ ਪੰਜ ਗੰਨਮੈਨਾਂ ਦੀ ਮੌਤ
ਗੋਲੀਬਾਰੀ ਦੌਰਾਨ ਫਲਸਤੀਨ ਦੇ ਪੰਜ ਗੰਨਮੈਨਾਂ ਦੀ ਮੌਤ
ਯੇਰੂਸ਼ਲੱਮ-ਇਜ਼ਰਾਇਲੀ ਸੁਰੱਖਿਆ ਦਲਾਂ ਵੱਲੋਂ ਪੱਛਮੀ ਬੈਂਕ ਇਲਾਕੇ ਵਿੱਚ ਅਤਿਵਾਦੀ ਗਰੋਹ ਹਮਾਸ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਗੋਲੀਬਾਰੀ ਹੋਈ ਜਿਸ ਕਾਰਨ ਫਲਸਤੀਨ ਦੇ ਪੰਜ ਗੰਨਮੈਨਾਂ ਦੀ ਮੌਤ ਹੋ ਗਈ ਹੈ। ਬੀਤੇ ਕੁਝ ਹਫਤਿਆਂ ਵਿੱਚ ਇਜ਼ਰਾਇਲੀ ਸੁਰੱਖਿਆ ਦਲਾਂ ਅਤੇ ਫਲਸਤੀਨੀ ਅਤਿਵਾਦੀਆਂ ਵਿੱਚ ਇਹ ਸਭ ਤੋਂ ਵੱਡੀ ਖੂਨੀ ਝੜਪ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਮੌਜੂਦਾ ਵਰ੍ਹੇ ਹੀ ਇਜ਼ਰਾਇਲੀ ਅਤੇ ਹਮਾਸ ਅਤਿਵਾਦੀਆਂ ਵਿਚਾਲੇ 11 ਦਿਨ ਜੰਗ ਹੋਈ ਸੀ ਜਿਸ ਕਾਰਨ ਦੋਹਾਂ ਧਿਰਾਂ ਵਿੱਚ ਅਜੇ ਵੀ ਤਣਾਅ ਦਾ ਮਾਹੌਲ ਹੈ।