ਕੈਲੀਫੋਰਨੀਆ ਦੇ ਗਵਰਨਰ ਨਿਊਜ਼ਮ ਨੇ ਪ੍ਰਵਾਸੀਆਂ ਨੂੰ ਦਿੱਤਾ ਵੱਡਾ ਮਾਣ
ਕੈਲੀਫੋਰਨੀਆ ਦੇ ਗਵਰਨਰ ਨਿਊਜ਼ਮ ਨੇ ਪ੍ਰਵਾਸੀਆਂ ਨੂੰ ਦਿੱਤਾ ਵੱਡਾ ਮਾਣ
ਸਾਨ ਫਰਾਂਸਿਸਕੋ-ਕੁਝ ਦਿਨ ਪਹਿਲਾਂ ਦੁਬਾਰਾ ਲੋਕ ਫਤਵਾ ਲੈ ਕੇ ਆਪਣਾ ਅਹੁਦਾ ਸੁਰੱਖਿਅਤ ਕਰਨ ਵਾਲੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਪ੍ਰਵਾਸੀਆਂ ਨੂੰ ਵੱਡਾ ਮਾਣ ਬਖਸ਼ਿਆ ਹੈ | ਉਨ੍ਹਾਂ ਵਲੋਂ ਪ੍ਰਵਾਸੀਆਂ ਲਈ ਦਸਤਾਵੇਜ਼ਾਂ ਵਿਚ ਵਰਤਿਆ ਜਾਂਦਾ ਸ਼ਬਦ 'ਏਲੀਅਨ' ਵਰਤਣ 'ਤੇ ਪਾਬੰਦੀ ਲਗਾ ਦਿੱਤੀ ਹੈ | ਗਵਰਨਰ ਗੈਵਿਨ ਨਿਊਜ਼ਮ ਨੇ ਨਵੇਂ ਸ਼ਬਦ 'ਨਾਨ ਸਿਟੀਜ਼ਨ' ਅਤੇ 'ਇੰਮੀਗ੍ਰਾਂਟ' ਸ਼ਬਦ ਕਾਨੂੰਨੀ ਤੌਰ 'ਤੇ ਵਰਤਣ ਲਈ ਬਿੱਲਾਂ ਉੱਤੇ ਦਸਤਖਤ ਕੀਤੇ ਹਨ | ਇਹ ਬਿੱਲ ਡੈਮੋਕ੍ਰੇਟਿਕ ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਮੈਂਬਰ ਲੂਜ ਰਿਵਾਸ ਦੁਆਰਾ ਪੇਸ਼ ਕੀਤਾ ਗਿਆ | ਦੱਸਣਯੋਗ ਹੈ ਕਿ 'ਏਲੀਅਨ' ਸ਼ਬਦ ਦੀ ਵਰਤੋਂ ਕੈਲੀਫੋਰਨੀਆ 'ਚ 1937 ਤੋਂ ਅਤੇ ਫੈੱਡਰਲ ਸਰਕਾਰ ਦੁਆਰਾ ਘੱਟੋ-ਘੱਟ 1798 ਤੋਂ ਕੀਤੀ ਜਾ ਰਹੀ ਹੈ | ਨਿਊਜ਼ਮ ਦੇ ਦਫ਼ਤਰ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਕਿ 1990 ਦੇ ਦਹਾਕੇ ਤੋਂ 'ਪ੍ਰਦੇਸੀ' (ਏਲੀਅਨ) ਸ਼ਬਦ ਨੂੰ ਰਵਾਇਤੀ ਤੌਰ 'ਤੇ ਨਸਲਵਾਦੀ ਭਾਸ਼ਾ ਦੀ ਵਰਤੋਂ ਕੀਤੇ ਬਿਨਾਂ ਕੱਟੜਤਾ ਅਤੇ ਨਫ਼ਰਤ ਪ੍ਰਗਟ ਕਰਨ ਲਈ ਇਕ ਰਾਜਨੀਤਿਕ ਲਾਭ ਵਜੋਂ ਵਰਤਿਆ ਜਾ ਰਿਹਾ ਹੈ | ਗਵਰਨਰ ਨਿਊਜ਼ਮ ਨੇ ਪ੍ਰਵਾਸੀਆਂ ਦੇ ਉਨ੍ਹਾਂ ਦੇ ਇਮੀਗ੍ਰੇਸ਼ਨ ਰੁਤਬੇ ਕਾਰਨ ਨਫਰਤੀ ਅਪਰਾਧਾਂ ਅਤੇ ਗੈਰ-ਦਸਤਾਵੇਜੀ ਪ੍ਰਵਾਸੀ ਬੱਚਿਆਂ ਲਈ ਸੁਰੱਖਿਆ ਦੀ ਪੁਸ਼ਟੀ ਕਰਨ ਦੇ ਕਾਰਨ ਹੋਏ ਹਮਲਿਆਂ ਦੀ ਪਛਾਣ ਕਰਨ ਵਾਲੇ ਕਾਨੂੰਨ 'ਤੇ ਵੀ ਦਸਤਖ਼ਤ ਕੀਤੇ |