ਨਿਊਯਾਰਕ ਦੇ ਪੁਲਿਸ ਅਫ਼ਸਰ ਸਾਹਿਬ ਸਿੰਘ ਬਹਾਦਰੀ ਖ਼ਿਤਾਬ ਨਾਲ ਸਨਮਾਨਿਤ
ਨਿਊਯਾਰਕ ਦੇ ਪੁਲਿਸ ਅਫ਼ਸਰ ਸਾਹਿਬ ਸਿੰਘ ਬਹਾਦਰੀ ਖ਼ਿਤਾਬ ਨਾਲ ਸਨਮਾਨਿਤ
ਸਿਆਟਲ-ਨਿਊਯਾਰਕ ਦੇ ਪੁਲਿਸ ਕਮਿਸ਼ਨਰ ਡੀਮੋਟ ਸ਼ੇਅ ਵਲੋਂ ਨਿਊਯਾਰਕ ਦੇ 19 ਪੁਲਿਸ ਅਫ਼ਸਰਾਂ ਨੂੰ ਵੱਖ-ਵੱਖ ਥਾਵਾਂ 'ਤੇ ਬਹਾਦਰੀ ਦੇ ਕੰਮ ਕਰਨ ਕਰਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਪੰਜਾਬੀ ਪੁਲਿਸ ਅਫ਼ਸਰ ਸਾਹਿਬ ਸਿੰਘ ਨੂੰ ਡਿਊਟੀ ਦੌਰਾਨ ਫ਼ਰਜ਼ ਨਿਭਾਉਂਦਿਆਂ 16 ਸਾਲਾ ਲੜਕੀ ਨੂੰ ਹਸਪਤਾਲ ਪਹੁੰਚਾ ਕੇ ਜਾਨ ਬਚਾਉਣ ਬਦਲੇ ਸਨਮਾਨਿਤ ਕੀਤਾ ਗਿਆ, ਜਿਸ 'ਤੇ ਪੰਜਾਬੀ ਭਾਈਚਾਰੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਗੁਰਦੁਆਰਾ ਰਿਚਮੰਡ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ, ਸਾਬਕਾ ਮੁੱਖ ਸੇਵਾਦਾਰ ਟਹਿਲ ਸਿੰਘ ਕੁਲਾਰ, ਮਾਸਟਰ ਹਰਿੰਦਰ ਸਿੰਘ ਅਤੇ ਸਿਆਟਲ ਤੋਂ ਸ਼ਿੰਦਰਪਾਲ ਸਿੰਘ ਔਜਲਾ ਨੇ ਸਾਹਿਬ ਸਿੰਘ ਨੂੰ ਵਧਾਈ ਦਿੱਤੀ | ਸ਼ਿੰਦਰਪਾਲ ਸਿੰਘ ਔਜਲਾ ਨੇ ਦੱਸਿਆ ਕਿ ਜਲੰਧਰ ਦੇ ਪਿੰਡ ਸੁਰਖਪੁਰ ਵਿਚ ਆਪਣੇ ਸਾਹਿਬ ਸਿੰਘ 'ਤੇ ਮਾਣ ਕਰਦਿਆਂ ਖ਼ੁਸ਼ੀ ਮਨਾਈ ਜਾ ਰਹੀ ਹੈ |