ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਸੰਸਥਾ ਅਮਰੀਕਾ 'ਚ ਸਿੱਖੀ ਦੀ ਪਛਾਣ ਤੇ ਪ੍ਰਚਾਰ ਲਈ ਕਰ ਰਹੀ ਹੈ ਵਿਲੱਖਣ ਕਾਰਜ

ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਸੰਸਥਾ ਅਮਰੀਕਾ 'ਚ ਸਿੱਖੀ ਦੀ ਪਛਾਣ ਤੇ ਪ੍ਰਚਾਰ ਲਈ ਕਰ ਰਹੀ ਹੈ ਵਿਲੱਖਣ ਕਾਰਜ

ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਸੰਸਥਾ ਅਮਰੀਕਾ 'ਚ ਸਿੱਖੀ ਦੀ ਪਛਾਣ ਤੇ ਪ੍ਰਚਾਰ ਲਈ ਕਰ ਰਹੀ ਹੈ ਵਿਲੱਖਣ ਕਾਰਜ
ਸਿਆਟਲ-ਇੰਡੀਆਨਾ ਦੇ ਸ਼ਹਿਰ ਫੋਰਟਵਿਨ ਵਿਖੇ ਅਮਰੀਕਨ ਕਾਰੋਬਾਰੀ ਪੰਜਾਬੀਆਂ ਵਲੋਂ ਗਠਿਤ ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਸੰਸਥਾ ਪਿਛਲੇ ਕਰੀਬ ਦੋ ਸਾਲਾਂ ਤੋਂ ਸਮਾਜ ਭਲਾਈ ਕਾਰਜਾਂ ਤੇ ਲੋੜਵੰਦਾਂ ਦੀ ਮਦਦ ਲਈ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ ਜਿਸ ਕਾਰਨ ਪੰਜਾਬੀ ਭਾਈਚਾਰੇ ਨੂੰ ਇਕ ਵੱਡਾ ਮਾਣ ਹਾਸਲ ਹੋਇਆ ਹੈ | ਕੋਰੋਨਾ ਦੌਰਾਨ ਗਰਮ ਕੱਪੜੇ, ਖਾਣਾ ਅਤੇ ਲੋੜੀਂਦੀਆਂ ਵਸਤਾਂ ਲੋੜਵੰਦ ਅਮਰੀਕਨ ਲੋਕਾਂ ਨੂੰ ਵੀ ਮੁਹੱਈਆ ਕਰਵਾਈਆਂ | ਸੰਸਥਾ ਵਲੋਂ ਕਰਵਾਏ ਵੱਖ-ਵੱਖ ਸਮਾਗਮਾਂ ਵਿਚ ਅਜਿਹੀ ਪ੍ਰਚਾਰ ਸਮੱਗਰੀ ਵੀ ਵੰਡੀ ਜਾਂਦੀ ਹੈ, ਜਿਸ ਵਿਚ ਸਿੱਖ ਕੌਮ ਦੀ ਵੱਖਰੀ ਪਛਾਣ ਬਾਰੇ ਸਥਾਨਕ ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੱਸਿਆ ਗਿਆ ਹੁੰਦਾ ਹੈ | ਸੰਸਥਾ ਵਲੋਂ ਪਿਛਲੇ ਦਿਨੀਂ 'ਸਿੱਖ ਟਰਬਨ ਫੈੱਸਟ 2021' ਸਮਾਗਮ ਕਰਵਾ ਕੇ ਦਸਤਾਰ ਦੀ ਮਹੱਤਤਾ ਬਾਰੇ ਗੋਰੇ ਭਾਈਚਾਰੇ ਨੂੰ ਦੱਸਿਆ ਗਿਆ ਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹਨਾਂ ਦੇ ਸਿਰਾਂ 'ਤੇ ਦਸਤਾਰਾਂ ਵੀ ਸਜਾਈ ਗਈਆਂ ਹਨ | ਸਮਾਗਮ 'ਚ ਮਨਮੋਹਨ ਸਿੰਘ, ਰਜਿੰਦਰ ਸਿੰਘ, ਮੋਹਿੰਦਰ ਸਿੰਘ ਚੇੜਾ, ਕਰਨੈਲ ਸਿੰਘ, ਰੇਸ਼ਮ ਸਿੰਘ, ਜੱਸੀ ਜਸਬੀਰ ਸਿੰਘ, ਅਮਰੀਕ ਸਿੰਘ ਸੱਜਣ, ਸਰਦੂਲ ਸਿੰਘ, ਪਰਵਿੰਦਰ ਸਿੰਘ, ਹਰਜੀਤ ਸਿੰਘ ਬੋਲਾ, ਬਲਵੀਰ ਸਿੰਘ ਭੌਰਾ, ਓਾਕਾਰ ਸੁਮਨ ਤੇ ਬਲਜੀਤ ਸੈਣੀ ਹਾਜ਼ਰ ਸਨ | 

Radio Mirchi