ਅਮਰੀਕਾ ਵਿੱਚ ਰੇਲਗੱਡੀ ਲੀਹੋਂ ਲੱਥੀ, ਤਿੰਨ ਮੌਤਾਂ

ਅਮਰੀਕਾ ਵਿੱਚ ਰੇਲਗੱਡੀ ਲੀਹੋਂ ਲੱਥੀ, ਤਿੰਨ ਮੌਤਾਂ

ਅਮਰੀਕਾ ਵਿੱਚ ਰੇਲਗੱਡੀ ਲੀਹੋਂ ਲੱਥੀ, ਤਿੰਨ ਮੌਤਾਂ
ਜੋਪਲਿਨ-ਅਮਰੀਕੀ ਸੂਬੇ ਮੌਂਟਾਨਾ ਵਿਚ ਸਿਆਟਲ ਤੇ ਸ਼ਿਕਾਗੋ ਵਿਚਾਲੇ ਚੱਲਣ ਵਾਲੀ ਇਕ ਐਮਟਰੈਕ ਰੇਲਗੱਡੀ ਦੇ ਪੱਟੜੀਓਂ ਲਹਿਣ ਕਾਰਨ ਤਿੰਨ ਮੌਤਾਂ ਹੋ ਗਈਆਂ। ਇਸ ਤੋਂ ਇਲਾਵਾ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਘਟਨਾ ਸਥਾਨ ਕੈਨੇਡਾ ਨਾਲ ਲੱਗਦੀ ਸਰਹੱਦ ਤੋਂ ਥੋੜ੍ਹੀ ਹੀ ਦੂਰ ਹੈ। ਇਸ ਰੇਲਗੱਡੀ ਵਿਚ 146 ਯਾਤਰੀ ਤੇ ਅਮਲੇ ਦੇ 16 ਮੈਂਬਰ ਸਵਾਰ ਸਨ। ਕੌਮੀ ਆਵਾਜਾਈ ਸੁਰੱਖਿਆ ਬੋਰਡ ਨੇ ਘਟਨਾ ਦੀ ਜਾਂਚ ਲਈ ਟੀਮ ਭੇਜੀ ਹੈ। ਰੇਲਗੱਡੀ ਲੀਹੋਂ ਲੱਥਣ ਕਾਰਨ ਇਲਾਕੇ ਵਿਚ ਰੇਲ ਆਵਾਜਾਈ ਪ੍ਰਭਾਵਿਤ ਹੋਈ। ਅਧਿਕਾਰੀਆਂ ਨੇ ਕਿਹਾ ਕਿ ਕੁਝ ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰੇਲ ਆਵਾਜਾਈ ਨੂੰ ਬਹਾਲ ਕਰਨ ਲਈ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।

Radio Mirchi