ਇਜ਼ਰਾਇਲੀ ਫ਼ੌਜ ਤੇ ਹਮਾਸ ਵਿਚਾਲੇ ਟਕਰਾਅ; ਚਾਰ ਫ਼ਲਸਤੀਨੀ ਹਲਾਕ
ਇਜ਼ਰਾਇਲੀ ਫ਼ੌਜ ਤੇ ਹਮਾਸ ਵਿਚਾਲੇ ਟਕਰਾਅ; ਚਾਰ ਫ਼ਲਸਤੀਨੀ ਹਲਾਕ
ਯੇਰੂਸ਼ਲਮ-ਪੱਛਮੀ ਕੰਢੇ (ਵੈਸਟ ਬੈਂਕ) ਵਿਚ ਇਜ਼ਰਾਇਲੀ ਫ਼ੌਜ ਨੇ ਚਾਰ ਫ਼ਲਸਤੀਨੀਆਂ ਨੂੰ ਮਾਰ ਮੁਕਾਇਆ ਹੈ। ਇਜ਼ਰਾਇਲੀ ਫ਼ੌਜ ਮੁਤਾਬਕ ਉਹ ਦਹਿਸ਼ਤਗਰਦ ਸੰਗਠਨ ਹਮਾਸ ਖ਼ਿਲਾਫ਼ ਮੁਹਿੰਮ ਚਲਾ ਰਹੇ ਸਨ ਤੇ ਇਸੇ ਦੌਰਾਨ ਕਰੀਬ ਚਾਰ ਬੰਦੂਕਧਾਰੀਆਂ ਮੁਕਾਬਲੇ ਵਿਚ ਮਾਰੇ ਗਏ।
ਫ਼ਲਸਤੀਨੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਕ ਫ਼ਲਸਤੀਨੀ ਨੂੰ ਜੇਨੀਨ ਸ਼ਹਿਰ ਤੇ ਤਿੰਨ ਹੋਰਾਂ ਨੂੰ ਯੇਰੂਸ਼ਲਮ ਦੇ ਉੱਤਰ ਵਿਚ ਬਿੱਡੂ ਵਿਚ ਮਾਰਿਆ ਗਿਆ ਹੈ। ਇਜ਼ਰਾਈਲ ਦਾ ਇਕ ਫ਼ੌਜੀ ਅਧਿਕਾਰੀ ਤੇ ਸੈਨਿਕ ਵੀ ਗ੍ਰਿਫ਼ਤਾਰੀਆਂ ਲਈ ਚਲਾਏ ਜਾ ਰਹੇ ਇਸ ਅਪਰੇਸ਼ਨ ਵਿਚ ਫੱਟੜ ਹੋ ਗਏ ਹਨ। ਇਜ਼ਰਾਇਲੀ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੈੱਨੇਟ ਨੇ ਕਿਹਾ ਕਿ ਹਮਾਸ ਅਤਿਵਾਦੀ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ। ਫ਼ੌਜ ਨੇ ਕਿਹਾ ਕਿ ਹਮਾਸ ਦੇ ਕਈ ਹੋਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।