ਅਫ਼ਗਾਨ ਹਿੰਦੂ-ਸਿੱਖਾਂ ਵਲੋਂ ਕਾਬੁਲ ਦੇ ਮੇਅਰ ਨਾਲ ਮੁਲਾਕਾਤ

ਅਫ਼ਗਾਨ ਹਿੰਦੂ-ਸਿੱਖਾਂ ਵਲੋਂ ਕਾਬੁਲ ਦੇ ਮੇਅਰ ਨਾਲ ਮੁਲਾਕਾਤ

ਅਫ਼ਗਾਨ ਹਿੰਦੂ-ਸਿੱਖਾਂ ਵਲੋਂ ਕਾਬੁਲ ਦੇ ਮੇਅਰ ਨਾਲ ਮੁਲਾਕਾਤ
ਕਾਬੁਲ-ਅਫ਼ਗਾਨ ਹਿੰਦੂਆਂ ਤੇ ਸਿੱਖਾਂ ਦੇ ਇਕ ਵਫ਼ਦ ਨੇ ਕਾਬੁਲ 'ਚ ਗੁਰਦੁਆਰੇ ਦੇ ਰੱਖ-ਰਖਾਵ ਤੇ ਸ਼ਹਿਰ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਤਾਲਿਬਾਨ ਵਲੋਂ ਨਿਯੁਕਤ ਕਾਬੁਲ ਦੇ ਮੇਅਰ ਅਤੇ ਕਾਬੁਲ ਨਗਰਪਾਲਿਕਾ ਕਮਿਸ਼ਨ ਦੇ ਪ੍ਰਮੁੱਖ ਹਮਦੁੱਲਾ ਰੁਮਾਨੀ ਨਾਲ ਮੁਲਾਕਾਤ ਕੀਤੀ | ਕਾਬੁਲ ਨਿਵਾਸੀ ਰਾਮ ਸ਼ਰਨ ਸਿੰਘ ਨੇ ਦੱਸਿਆ ਕਿ ਕਰੀਬ 10 ਅਫ਼ਗਾਨ ਹਿੰਦੂ-ਸਿੱਖਾਂ ਦਾ ਵਫ਼ਦ ਮੇਅਰ ਨੂੰ ਮਿਲਿਆ ਤੇ ਗੁਰਦੁਆਰਾ ਕਰਤੇ ਪਰਵਾਨ ਸਿੰਘ ਸਭਾ ਦੇ ਰੱਖ-ਰਖਾਅ ਬਾਰੇ ਅਪੀਲ ਕੀਤੀ | ਮੇਅਰ ਨੇ ਯਕੀਨ ਦੁਆਇਆ ਕਿ ਉਹ ਗੁਰਦੁਆਰੇ ਦੇ ਰੱਖ-ਰਖਾਅ ਲਈ ਕੰਮ ਕਰਨਗੇ ਤੇ ਮਾਮਲੇ ਨੂੰ ਵੇਖਣ ਲਈ ਸਨਿਚਰਵਾਰ ਨੂੰ ਕੁਝ ਲੋਕਾਂ ਨੂੰ ਭੇਜਣਗੇ | ਮੇਅਰ ਨੇ ਕਿਹਾ ਕਿ ਤੁਸੀਂ ਸਾਡੇ ਦੇਸ਼ ਦੇ ਵਾਸੀ ਹੋ ਤੇ ਮੈਂ ਤੁਹਾਡੇ ਲਈ ਚੀਜ਼ਾਂ ਨੂੰ ਬਿਹਤਰ ਕਰਨ ਲਈ ਕੰਮ ਕਰਾਂਗਾ | ਰਾਮ ਸ਼ਰਨ ਨੇ ਕਿਹਾ ਕਿ ਕੁਝ ਹਿੰਦੂ ਸਿੱਖ ਪਰਿਵਾਰ ਗੁਰਦੁਆਰੇ 'ਚ ਹਨ ਤੇ ਕੁਝ ਸ਼ੋਰ ਬਾਜ਼ਾਰ, ਗਜ਼ਨੀ ਜਾਂ ਜਲਾਲਾਬਾਦ ਚਲੇ ਗਏ ਹਨ | 

Radio Mirchi