ਬਾਈਡਨ ਪ੍ਰਸ਼ਾਸਨ ਕਰੇਗਾ ਟਰੰਪ ਯੁੱਗ ਦੇ 'ਰਿਮੇਨ ਇਨ ਮੈਕਸੀਕੋ' ਕਾਨੂੰਨ ਨੂੰ ਖਤਮ

ਬਾਈਡਨ ਪ੍ਰਸ਼ਾਸਨ ਕਰੇਗਾ ਟਰੰਪ ਯੁੱਗ ਦੇ 'ਰਿਮੇਨ ਇਨ ਮੈਕਸੀਕੋ' ਕਾਨੂੰਨ ਨੂੰ ਖਤਮ

ਬਾਈਡਨ ਪ੍ਰਸ਼ਾਸਨ ਕਰੇਗਾ ਟਰੰਪ ਯੁੱਗ ਦੇ 'ਰਿਮੇਨ ਇਨ ਮੈਕਸੀਕੋ' ਕਾਨੂੰਨ ਨੂੰ ਖਤਮ
ਸਾਨ ਫਰਾਂਸਿਸਕੋ-ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਅਗਵਾਈ 'ਚ ਅਮਰੀਕੀ ਪ੍ਰਸ਼ਾਸਨ 'ਰਿਮੇਨ ਇਨ ਮੈਕਸਕੋ' ਪਾਲਿਸੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਇਕ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੁਆਰਾ ਲਾਗੂ ਇਸ ਪਾਲਿਸੀ ਨੂੰ ਦੁਬਾਰਾ ਸ਼ੁਰੂ ਕਰਨ ਦੇ ਬਾਈਡਨ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਸਨ | ਅਸਲ ਵਿਚ ਇਹ ਪਾਲਿਸੀ ਉਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਲਾਗੂ ਹੁੰਦੀ ਹੈ ਜੋ ਦੱਖਣੀ ਸਰਹੱਦ ਵਲੋਂ ਮੈਕਸੀਕੋ ਤੋਂ ਅਮਰੀਕਾ ਅਤੇ ਮੈਕੀਸਕੋ ਦੀ ਸਰਹੱਦ 'ਤੇ ਪਹੁੰਚ ਜਾਂਦੇ ਹਨ ਅਤੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਦੁਆਰਾ ਫੜੇ ਜਾਂਦੇ ਹਨ, ਉਨ੍ਹਾਂ ਨੂੰ ਸ਼ਰਨ ਮੰਗਣ 'ਤੇ ਸੁਣਵਾਈ ਦੀ ਪ੍ਰਕਿਰਿਆ ਚੱਲਣ ਤੱਕ ਦੁਬਾਰਾ ਮੈਕਸੀਕੋ ਭੇਜ ਦਿੱਤਾ ਜਾਂਦਾ ਹੈ | ਪਰ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਮਨੁੱਖਤਾ ਦਾ ਘਾਣ ਹੈ ਕਿਉਂਕਿ ਸੁਣਵਾਈ ਅਧੀਨ ਮੈਕਸੀਕੋ 'ਚ ਰਹਿਣ ਵਾਲਿਆਂ ਲਈ ਸਿਹਤ ਅਤੇ ਸੁਰੱਖਿਆ ਸਹੂਲਤਾਂ ਦੀ ਘਾਟ ਉਨ੍ਹਾਂ ਦੀ ਜਾਨ ਦਾ ਖਤਰਾ ਬਣ ਰਹੀਆਂ ਹਨ | ਇਸ ਲਈ ਬਾਈਡਨ ਪ੍ਰਸ਼ਾਸਨ ਵਲੋਂ ਇਸ ਨੀਤੀ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ | ਬਾਈਡਨ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਜੂਨ ਵਿਚ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਟੈਕਸਾਸ ਅਤੇ ਮਿਸੌਰੀ ਦੀਆਂ ਸਰਕਾਰਾਂ ਨੇ ਅਦਾਲਤ 'ਚ ਮੁਕੱਦਮਾ ਕਰ ਦਿੱਤਾ | ਉਨ੍ਹਾਂ ਸੂਬਿਆਂ ਦੇ ਅਟਾਰਨੀ ਜਨਰਲ ਨੇ ਦਲੀਲ ਦਿੱਤੀ ਕਿ ਨੀਤੀ ਨੂੰ ਖਤਮ ਕਰਨਾ ਦੇਸ਼ ਲਈ ਨੁਕਸਾਨਦੇਹ ਸੀ ਅਤੇ ਜਿਸ ਤਰੀਕੇ ਨਾਲ ਇਸ ਨੂੰ ਬਾਈਡਨ ਪ੍ਰਸ਼ਾਸਨ ਨੇ ਖਤਮ ਕੀਤਾ ਉਹ ਗੈਰ-ਕਨੂੰਨੀ ਸੀ | ਇਕ ਫੈੱਡਰਲ ਅਦਾਲਤ ਨੇ ਪ੍ਰਸ਼ਾਸਨ ਨੂੰ 'ਰੀਮੇਨ ਇਨ ਮੈਕਸੀਕੋ' ਨੀਤੀ ਨੂੰ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਸਨ ਅਤੇ ਅਮਰੀਕੀ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਫੈਸਲੇ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ | ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ ਅੱਜ ਐਲਾਨ ਕੀਤਾ ਕਿ ਵਿਭਾਗ ਆਉਣ ਵਾਲੇ ਹਫਤਿਆਂ ਵਿਚ ਇਸ ਪ੍ਰੋਗਰਾਮ ਨੂੰ ਖਤਮ ਕਰਦੇ ਹੋਏ ਇੱਕ ਨਵਾਂ ਮੈਮੋਰੰਡਮ ਜਾਰੀ ਕਰਨ ਦਾ ਇਰਾਦਾ ਰੱਖਦਾ ਹੈ | ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਇਸਦਾ ਵਿਰੋਧ ਕੀਤਾ, ਉਸ ਨੇ ਅਤੇ ਮਿਸੌਰੀ ਦੇ ਸਾਥੀ ਰਿਪਬਲਿਕਨ ਅਟਾਰਨੀ ਜਨਰਲ ਐਰਿਕ ਸਮਿੱਟ ਨੇ ਪਿਛਲੇ ਹਫਤੇ ਦੁਬਾਰਾ ਬਾਈਡਨ ਪ੍ਰਸ਼ਾਸਨ 'ਤੇ ਮੁਕੱਦਮਾ ਕਰ ਦਿੱਤਾ ਗਿਆ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਕਿ ਬਾਈਡਨ ਪ੍ਰਸ਼ਾਸਨ ਪ੍ਰੋਗਰਾਮ ਨੂੰ ਮੁੜ ਲਾਗੂ ਕਰਨ ਦੇ ਅਦਾਲਤੀ ਆਦੇਸ਼ਾਂ ਦੀ ਪਾਲਣਾ ਕਰਨ ਦੀ ਬਜਾਏ ਹੁਕਮ ਅਦੂਲੀ ਕਰ ਰਿਹਾ ਹੈ | 

Radio Mirchi