ਸ਼ਹੀਦ ਅਮਰ ਸਿੰਘ ਬੱਬਰ ਅਕਾਲੀ ਧਾਲੀਵਾਲ ਦੀ ਪੇਂਟਿੰਗ ਸਿੱਖ ਮਿਊਜ਼ੀਅਮ ਡਰਬੀ ਵਿਖੇ ਕੀਤੀ ਸੁਸ਼ੋਭਿਤ

ਸ਼ਹੀਦ ਅਮਰ ਸਿੰਘ ਬੱਬਰ ਅਕਾਲੀ ਧਾਲੀਵਾਲ ਦੀ ਪੇਂਟਿੰਗ ਸਿੱਖ ਮਿਊਜ਼ੀਅਮ ਡਰਬੀ ਵਿਖੇ ਕੀਤੀ ਸੁਸ਼ੋਭਿਤ

ਸ਼ਹੀਦ ਅਮਰ ਸਿੰਘ ਬੱਬਰ ਅਕਾਲੀ ਧਾਲੀਵਾਲ ਦੀ ਪੇਂਟਿੰਗ ਸਿੱਖ ਮਿਊਜ਼ੀਅਮ ਡਰਬੀ ਵਿਖੇ ਕੀਤੀ ਸੁਸ਼ੋਭਿਤ
ਲੰਡਨ- ਪੰਜਾ ਸਾਹਿਬ ਦੇ ਸਾਕੇ 'ਚ ਸ਼ਹੀਦ ਹੋਏ ਅਮਰ ਸਿੰਘ ਬੱਬਰ ਧਾਲੀਵਾਲ ਦੀ ਪੇਂਟਿੰਗ ਸਿੱਖ ਅਜਾਇਬ ਘਰ ਡਰਬੀ ਵਿਖੇ ਸੁਸ਼ੋਬਿਤ ਕੀਤੀ ਗਈ | ਇਹ ਪੇਂਟਿੰਗ ਉਨ੍ਹਾਂ ਦੇ ਪਰਿਵਾਰ ਅਤੇ ਧਾਲੀਵਾਲ ਢਿਲਵਾਂ ਦੀਆਂ ਸੰਗਤਾਂ ਵਲੋਂ ਸਿੰਘ ਸਭਾ ਗੁਰਦੁਆਰਾ ਡਰਬੀ ਨੂੰ ਭੇਟ ਕੀਤੀ ਗਈ ਹੈ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਗੁਰਬਾਣੀ ਕੀਰਤਨ ਸਮਾਗਮ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਪੁਰੇਵਾਲ, ਡਾ: ਦਲਜੀਤ ਸਿੰਘ ਵਿਰਕ ਅਤੇ ਮਨਵੀਰ ਸਿੰਘ ਨੇ ਸ਼ਹੀਦ ਅਮਰ ਸਿੰਘ ਧਾਲੀਵਾਲ ਦੀ ਜੀਵਨੀ ਅਤੇ ਉਨ੍ਹਾਂ ਵਲੋਂ ਕੀਤੀਆਂ ਸੇਵਾਵਾਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਸ਼ਹੀਦ ਅਮਰ ਸਿੰਘ ਧਾਲੀਵਾਲ ਦਾ ਜਨਮ 1880 'ਚ ਹੋਇਆ ਸੀ | ਉਨ੍ਹਾਂ ਨੇ ਬੱਬਰ ਅਕਾਲੀ ਲਹਿਰ 'ਚ ਆਪਣਾ ਅਹਿਮ ਯੋਗਦਾਨ ਪਾਇਆ ਅਤੇ ਕਾਫ਼ੀ ਸਮਾਂ ਰੂਪੋਸ਼ ਵੀ ਰਹੇ | 1938 'ਚ ਪੰਜਾ ਸਾਹਿਬ ਸਾਕੇ 'ਚ ਉਹ ਸ਼ਹੀਦ ਹੋ ਗਏ ਸਨ | ਇਸ ਮੌਕੇ ਗਿਆਨੀ ਦਰਬਾਰਾ ਸਿੰਘ, ਗਿਆਨੀ ਗੁਰਜੀਤ ਸਿੰਘ, ਰੁਪਿੰਦਰ ਸਿੰਘ ਕੰਗ, ਸੁੱਚਾ ਸਿੰਘ ਅਟਵਾਲ, ਗੁਰਪਾਲ ਸਿੰਘ, ਅਜੀਤ ਸਿੰਘ, ਪ੍ਰਚਾਰਕ ਮਨਵੀਰ ਸਿੰਘ, ਤੀਰਥ ਸਿੰਘ ਧਾਲੀਵਾਲ, ਕਮਲਜੀਤ ਕੌਰ ਧਾਲੀਵਾਲ, ਸਤਿਨਾਮ ਸਿਘ ਧਾਲੀਵਾਲ, ਗੁਰਪਾਲ ਕੌਰ ਧਾਲੀਵਾਲ, ਜਸਮੇਲ ਸਿੰਘ ਗੁਰਾਇਆ, ਬਖਸ਼ੀਸ ਕੌਰ ਗੁਰਾਇਆ, ਤਰਨਜੀਤ ਸਿੰਘ ਧਾਲੀਵਾਲ, ਨਿਰਮਲ ਸਿੰਘ ਔਜਲਾ ਹੋਰਾਂ ਨੇ ਵੀ ਹਾਜ਼ਰੀ ਭਰੀ | ਪ੍ਰਬੰਧਕਾਂ ਵਲੋਂ ਸ਼ਹੀਦ ਅਮਰ ਸਿੰਘ ਧਾਲੀਵਾਲ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | 

Radio Mirchi