ਕਿਸ਼ੀਦਾ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ
ਕਿਸ਼ੀਦਾ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ
ਟੋਕੀਓ:ਜਾਪਾਨ ਦੀ ਸੰਸਦ ਨੇ ਅੱਜ ਫੂਮੀਓ ਕਿਸ਼ੀਦਾ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਕਿਸ਼ੀਦਾ ਸਾਹਮਣੇ ਦੇਸ਼ ਵਿੱਚ ਛੇਤੀ ਹੀ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਰੋਨਾ ਮਹਾਮਾਰੀ ਅਤੇ ਚੀਨ ਤੇ ਉਤਰ ਕੋਰੀਆ ਤੋਂ ਸੁਰੱਖਿਆ ਖ਼ਤਰਿਆਂ ਨਾਲ ਤੇਜ਼ੀ ਨਾਲ ਨਜਿੱਠਣ ਦੀਆਂ ਚੁਣੌਤੀਆਂ ਹਨ। ਕਿਸ਼ੀਦਾ ਦੀ ਪਾਰਟੀ ਅਤੇ ਇਸ ਦੇ ਗੱਠਜੋੜ ਭਾਈਵਾਲ ਦਾ ਦੋਵਾਂ ਸਦਨਾਂ ਵਿੱਚ ਬਹੁਮਤ ਹੋਣ ਕਾਰਨ ਉਸ ਨੇ ਸਭ ਤੋਂ ਵੱਡੀ ਵਿਰੋਧੀ ਧਿਰ ਕੰਸਟੀਚਿਊਸ਼ਨਲ ਡੈਮੋਕਰੈਟਿਕ ਪਾਰਟੀ ਆਫ ਜਾਪਾਨ ਦੇ ਮੁਖੀ ਯੂਕੀਓ ਐਡਾਨੋ ਖ਼ਿਲਾਫ਼ ਜਿੱਤ ਦਰਜ ਕੀਤੀ। ਕਿਸ਼ੀਦਾ ਅਤੇ ਉਸ ਦੀ ਨਵੀਂ ਵਜ਼ਾਰਤ ਨੂੰ ਬਾਅਦ ਵਿੱਚ ਸਹੁੰ ਚੁਕਾਈ ਜਾਵੇਗੀ।