ਬਤਾਨੀਆ ਵੱਲੋਂ ਆਸਾਨ ਕੀਤੇ ਯਾਤਰਾ ਨਿਯਮਾਂ ਦਾ ਭਾਰਤੀਆਂ ਨੂੰ ਨਹੀਂ ਮਿਲਿਆ ਕੋਈ ਲਾਭ

ਬਤਾਨੀਆ ਵੱਲੋਂ ਆਸਾਨ ਕੀਤੇ ਯਾਤਰਾ ਨਿਯਮਾਂ ਦਾ ਭਾਰਤੀਆਂ ਨੂੰ ਨਹੀਂ ਮਿਲਿਆ ਕੋਈ ਲਾਭ

ਬਤਾਨੀਆ ਵੱਲੋਂ ਆਸਾਨ ਕੀਤੇ ਯਾਤਰਾ ਨਿਯਮਾਂ ਦਾ ਭਾਰਤੀਆਂ ਨੂੰ ਨਹੀਂ ਮਿਲਿਆ ਕੋਈ ਲਾਭ
ਲੰਡਨ-ਬਰਤਾਨੀਆ ਵੱਲੋਂ ਕਥਿਤ ਤੌਰ ਉੱਤੇ ਆਸਾਨ ਕੀਤੀ ਗਈ ਕੌਮਾਂਤਰੀ ਯਾਤਰਾ ਪ੍ਰਣਾਲੀ ਅੱਜ ਤੋਂ ਲਾਗੂ ਹੋ ਗਈ ਪਰ ਇਸ ਨਾਲ ਬਰਤਾਨੀਆ ਦੀ ਯਾਤਰਾ ਕਰ ਰਹੇ ਟੀਕਾ ਲਗਵਾ ਚੁੱਕੇ ਭਾਰਤੀਆਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਪਿਛਲੇ ਮਹੀਨੇ ਲਿਆਂਦੇ ਗਏ ਨਵੇਂ ਨੇਮਾਂ ਤਹਿਤ ਟੀਕੇ ਦੀਆਂ ਖੁਰਾਕਾਂ ਲਗਵਾ ਚੁੱਕੇ ਭਾਰਤੀ ਯਾਤਰੀਆਂ ਨੂੰ ਮਾਨਤਾ ਨਾ ਦੇ ਕੇ ਬਰਤਾਨੀਆ ਨੇ ਭਾਰਤ ਨੂੰ ਨਾਰਾਜ਼ ਕਰ ਦਿੱਤਾ ਸੀ। ਬਰਤਾਨੀਆ ਨੇ ਟੀਕਿਆਂ ਦੀ ਸੂਚੀ ਵਿਚ ਭਾਰਤ ਵਿਚ ਬਣੀ ਕੋਵੀਸ਼ੀਲਡ ਹੋਣ ਦੇ ਬਾਵਜੂਦ ਅਜਿਹਾ ਕੀਤਾ। ਉੱਧਰ, ਬਰਤਾਨੀਆ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਉਹ ਭਾਰਤ ਸਣੇ ਕੌਮਾਂਤਰੀ ਸਾਂਝੇਦਾਰਾਂ ਨਾਲ ਕੰਮ ਕਰ ਰਹੇ ਹਨ ਤਾਂ ਜੋ ਪੜਾਅਵਾਰ ਪ੍ਰਕਿਰਿਆ ਰਾਹੀਂ ਇਹ ਕੀਤਾ ਜਾ ਸਕੇ। 

Radio Mirchi