ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਮੁਖੀ ਹਮੀਦ ਦਾ ਤਬਾਦਲਾ
ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਮੁਖੀ ਹਮੀਦ ਦਾ ਤਬਾਦਲਾ
ਇਸਲਾਮਾਬਾਦ-ਪਾਕਿਸਤਾਨੀ ਸੈਨਾ ਨੇ ਹੈਰਾਨ ਕਰਨ ਵਾਲਾ ਕਦਮ ਉਠਾਉਂਦੇ ਹੋਏ ਅੱਜ ਖੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਦਾ ਤਬਾਦਲਾ ਕਰ ਦਿੱਤਾ। ਹਮੀਦ ਨੂੰ ਪੇਸ਼ਾਵਰ ਕੋਰ ਦਾ ਕਮਾਂਡਰ ਲਗਾਇਆ ਗਿਆ ਹੈ। ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਆਈਐੱਸਆਈ ਦੇ ਨਵੇਂ ਮੁਖੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਸੈਨਾ ਦੇ ਇਕ ਅਧਿਕਾਰਤ ਬਿਆਨ ਵਿਚ ਸੀਨੀਅਰ ਪੱਧਰ ’ਤੇ ਦੋ ਹੋਰ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਇਸ ਵਿਚ ਕਿਹਾ ਗਿਆ ਕਿ ਲੈਫ਼ਟੀਨੈਂਟ ਜਨਰਲ ਮੁਹਿੰਮਦ ਆਮਿਰ ਨੂੰ ਗੁੱਜਰਾਂਵਾਲਾ ਕੋਰ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ ਜਦਕਿ ਲੈਫ਼ਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਸੈਨਾ ਦਾ ਕੁਆਰਟਰ ਮਾਸਟਰ ਜਨਰਲ ਨਿਯੁਕਤ ਕੀਤਾ ਗਿਆ ਹੈ।