ਰੂਸ ਵਿੱਚ ਜਹਾਜ਼ ਡਿੱਗਿਆ; 16 ਮੌਤਾਂ

ਰੂਸ ਵਿੱਚ ਜਹਾਜ਼ ਡਿੱਗਿਆ; 16 ਮੌਤਾਂ

ਰੂਸ ਵਿੱਚ ਜਹਾਜ਼ ਡਿੱਗਿਆ; 16 ਮੌਤਾਂ
ਮਾਸਕੋ-ਇਥੋਂ ਦੇ ਤਾਤਰਸਤਾਨ ਖੇਤਰ ਵਿਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ 16 ਜਣਿਆਂ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਜਹਾਜ਼ ਦੇ ਮਲਬੇ ਹੇਠੋਂ ਸੱਤ ਜਣੇ ਜ਼ਖ਼ਮੀ ਹਾਲਤ ਵਿਚ ਮਿਲੇ। ਇਸ ਜਹਾਜ਼ ਵਿਚ ਪੈਰਾਸ਼ੂਟ ਡਾਈਵਰਜ਼ ਸਣੇ 23 ਜਣੇ ਸਵਾਰ ਸਨ। ਇਹ ਜਾਣਕਾਰੀ ਮਿਲੀ ਹੈ ਕਿ ਜਹਾਜ਼ ਟੇਕ ਆਫ ਕਰਨ ਤੋਂ ਤੁਰੰਤ ਬਾਅਦ ਜ਼ਮੀਨ ’ਤੇ ਆਣ ਡਿੱਗਿਆ ਤੇ ਜਹਾਜ਼ ਕਈ ਹਿੱਸਿਆਂ ਵਿਚ ਟੁੱਟ ਗਿਆ।

Radio Mirchi