ਗ੍ਰੀਨ ਕਾਰਡ ਪ੍ਰਕਿਰਿਆ 'ਚ ਦੇਰੀ ਨਾਲ ਨਿਪਟਣਾ ਚਾਹੁੰਦੇ ਹਨ ਬਾਈਡਨ- ਵਾਈਟ ਹਾਊਸ
ਗ੍ਰੀਨ ਕਾਰਡ ਪ੍ਰਕਿਰਿਆ 'ਚ ਦੇਰੀ ਨਾਲ ਨਿਪਟਣਾ ਚਾਹੁੰਦੇ ਹਨ ਬਾਈਡਨ- ਵਾਈਟ ਹਾਊਸ
ਵਾਸ਼ਿੰਗਟਨ- ਵਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਗ੍ਰੀਨ ਕਾਰਡ ਜਾਰੀ ਕਰਨ ਨਾਲ ਜੁੜੀ ਪ੍ਰਣਾਲੀ 'ਚ ਹੋ ਰਹੀ ਬੇਹਿਸਾਬ ਦੇਰੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹਨ | ਇਸ ਕਦਮ ਨਾਲ ਅਮਰੀਕਾ 'ਚ ਐਚ-1 ਬੀ ਵੀਜ਼ਾ 'ਤੇ ਕੰਮ ਕਰਨ ਵਾਲੇ ਕਈ ਭਾਰਤੀਆਂ ਨੂੰ ਲਾਭ ਹੋਵੇਗਾ | ਅਧਿਕਾਰਕ ਤੌਰ 'ਤੇ ਸਥਾਈ ਨਿਵਾਸੀ ਕਾਰਡ ਦੇ ਰੂਪ 'ਚ ਜਾਣਿਆ ਜਾਣ ਵਾਲਾ ਕਾਰਡ ਅਮਰੀਕਾ 'ਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਗਿਆ ਇਕ ਦਸਤਾਵੇਜ਼ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਧਾਰਕ ਨੂੰ ਅਮਰੀਕਾ 'ਚ ਸਥਾਈ ਰੂਪ ਨਾਲ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ | ਭਾਰਤੀ ਆਈ.ਟੀ. ਪੇਸ਼ੇਵਰ ਵਰਤਮਾਨ ਇਮੀਗ੍ਰੇਸ਼ਨ ਪ੍ਰਣਾਲੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ | ਇਨ੍ਹਾਂ 'ਚੋਂ ਇਹ ਜ਼ਿਆਦਾ ਕੁਸ਼ਲ ਹੈ ਅਤੇ ਇਹ ਮੁੱਖ ਰੂਪ ਨਾਲ ਐਚ-1 ਬੀ ਕੰਮ ਵੀਜ਼ਾ 'ਤੇ ਅਮਰੀਕਾ ਆਉਂਦੇ ਹਨ | ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਗ੍ਰੀਨ ਕਾਰਡ ਜਾਂ ਸਥਾਈ ਕਾਨੂੰਨੀ ਨਿਵਾਸ ਦੀ ਵੰਡ ਨਾਲ ਹਰੇਕ ਦੇਸ਼ ਲਈ 7 ਫੀਸਦੀ ਕੋਟਾ ਤੈਅ ਹੈ | ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਬੀਤੇ ਦਿਨ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਰਾਸ਼ਟਰਪਤੀ ਨਿਸਚਿਤ ਤੌਰ 'ਤੇ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ 'ਚ ਦੇਰੀ ਨੂੰ ਦੂਰ ਕਰਨਾ ਚਾਹੁੰਦੇ ਹਨ | ਸਾਕੀ ਇੱਥੇ ਪਹਿਲੀ ਅਕਤੂਬਰ ਤੱਕ ਅਣਵਰਤੇ ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡਾਂ ਦੀ ਬਰਬਾਦੀ 'ਤੇ ਇਕ ਸਵਾਲ ਦਾ ਜਵਾਬ ਦੇ ਰਹੀ ਸੀ |