ਸੈਕਰਾਮੈਂਟੋ ਵਿਖੇ ਲਖੀਮਪੁਰ ਖੀਰੀ ਦੀ ਘਟਨਾ ਦੇ ਰੋਸ ਵਜੋਂ ਵੱਡਾ ਇਕੱਠ

ਸੈਕਰਾਮੈਂਟੋ ਵਿਖੇ ਲਖੀਮਪੁਰ ਖੀਰੀ ਦੀ ਘਟਨਾ ਦੇ ਰੋਸ ਵਜੋਂ ਵੱਡਾ ਇਕੱਠ

ਸੈਕਰਾਮੈਂਟੋ ਵਿਖੇ ਲਖੀਮਪੁਰ ਖੀਰੀ ਦੀ ਘਟਨਾ ਦੇ ਰੋਸ ਵਜੋਂ ਵੱਡਾ ਇਕੱਠ
ਸੈਕਰਾਮੈਂਟੋ-ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਅੱਜ ਪੰਜਾਬੀ ਭਾਈਚਾਰੇ ਵਲੋਂ ਬੀਤੇ ਦਿਨੀਂ ਯੂ.ਪੀ. ਚ ਮਾਰੇ ਗਏ ਕਿਸਾਨਾਂ ਪ੍ਰਤੀ ਰੋਸ ਪ੍ਰਗਟ ਕਰਨ ਲਈ ਇਕੱਠ ਕੀਤਾ ਗਿਆ, ਜਿਸ ਦੌਰਾਨ ਦੂਰੋਂ ਨੇੜਿਓਾ ਆਏ ਬੁਲਾਰਿਆਂ ਨੇ ਹੁਣ ਤੱਕ ਮਾਰੇ ਗਏ ਕਿਸਾਨਾਂ ਤੇ ਯੂ.ਪੀ. ਵਿਚ ਸਿਆਸੀ ਲੋਕਾਂ ਵਲੋਂ ਕੀਤੇ ਗਏ ਕਿਸਾਨਾਂ ਦੇ ਕਤਲਾਂ ਪ੍ਰਤੀ ਦੁੱਖ ਪ੍ਰਗਟ ਕੀਤਾ | ਇਸ ਮੌਕੇ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ | ਇਸ ਮੌਕੇ ਹਰੀਪਾਲ ਸਿੰਘ ਸਹੋਤਾ ਨੇ ਪੰਜਾਬ ਦੇ ਇਤਿਹਾਸ ਨਾਲ ਇਸ ਘਟਨਾ ਨੂੰ ਜੋੜਦਿਆਂ ਕਿਹਾ ਕਿ 1947 ਦੀ ਘਟਨਾ ਵੀ ਸਿੱਖਾਂ ਸਿਰ ਮੜ ਦਿੱਤੀ ਗਈ ਤੇ ਜਿਸ ਦੌਰਾਨ ਲੱਖਾਂ ਸਿੱਖ ਮਾਰੇ ਗਏ ਤੇ ਨਨਕਾਣਾ ਸਾਹਿਬ ਦੇ ਘੱਲੂਘਾਰੇ ਦੌਰਾਨ ਤਾਂ ਸਿੱਖਾਂ ਦੀਆਂ ਅਜਿਹੀਆਂ ਕੋਈ ਮੰਗਾਂ ਨਹੀਂ ਸੀ ਪਰ ਫਿਰ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ | ਇਸ ਦੌਰਾਨ ਕੁਲਜੀਤ ਸਿੰਘ ਨਿੱਝਰ ਇਤਿਹਾਸਕ ਗੁਰਦੁਆਰਾ ਸਟਾਕਟਨ ਨੇ ਕਿਹਾ ਕਿ ਭਾਵੇਂ ਜੋ ਮਰਜ਼ੀ ਕਿਹਾ ਜਾਵੇ ਪਰ ਕਤਲੇਆਮ ਸਿੱਖਾਂ ਦਾ ਹੀ ਹੋਣਾ ਹੈ, ਇਹ ਸਿਰਫ ਭਾਰਤ 'ਚ ਹੀ ਸੰਭਵ ਹੈ, ਉਨ੍ਹਾਂ ਕਿਹਾ ਸਾਨੂੰ ਅੱਜ ਵੀ ਭਾਰਤ 'ਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਦਾ ਹੈ | ਸਿੱਖ ਆਗੂ ਸ. ਜੌਨ ਸਿੰਘ ਗਿੱਲ ਨੇ ਭਾਰਤ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਗਿਣੀ ਮਿਥੀ ਸਾਜਿਸ਼ ਤਹਿਤ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਕਿਸਾਨ ਮੋਰਚਿਆਂ 'ਚ ਹੋਰ ਸ਼ਾਮਿਲ ਹੋਣ ਤੇ ਪੈਸੇ ਦੀ ਮਦਦ ਨਿਰੰਤਰ ਕੀਤੀ ਜਾਵੇਗੀ | ਉਨ੍ਹਾਂ ਸ਼ੋਸਲ ਮੀਡੀਏ ਨੂੰ ਭਰਪੂਰ ਵਰਤੋਂ 'ਚ ਲਿਆਉਣ ਲਈ ਕਿਹਾ | ਸਮਾਜਿਕ ਆਗੂ ਮਲਕੀਅਤ ਸਿੰਘ ਬੋਪਾਰਾਏ ਨੇ ਕਿਸਾਨਾਂ ਦੇ ਹੋਏ ਕਤਲੇਆਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿਰਫ ਸਾਡੇ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ, ਉਨ੍ਹਾਂ ਕਿਹਾ ਕਿ ਕਾਂਗਰਸਮੈਨਾਂ ਨੂੰ ਸਾਡੇ ਪੜ੍ਹੇ ਲਿਖੇ ਭਾਈਚਾਰੇ ਵਲੋਂ ਲਿਖਿਆ ਜਾਣਾ ਚਾਹੀਦਾ ਹੈ | ਜਸਵੀਰ ਸਿੰਘ ਥਾਂਦੀ, ਡਾ. ਗੁਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟਾਏ | ਸਟੇਜ ਦੀ ਕਾਰਵਾਈ ਸੀਤਲ ਸਿੰਘ ਨਿੱਝਰ ਤੇ ਸੁੱਖੀ ਸੇਖੋਂ, ਅਮਨਦੀਪ ਸਿੰਘ ਸੰਧੂ ਨੇ ਨਿਭਾਈ | ਇਸ ਮੌਕੇ ਹੋਰ ਬੁਲਾਰਿਆਂ 'ਚ ਜੈਗ ਬੈਂਸ, ਕੇਸਰ ਸਿੰਘ, ਰਾਜਾ ਕੰਗ, ਬੂਟਾ ਢਿੱਲੋਂ, ਫਕੀਰ ਸਿੰਘ ਮੱਲ੍ਹੀ ਸ਼ਾਮਿਲ ਸਨ | ਇਸ ਮੌਕੇ ਕੈਲੀਫੋਰਨੀਆਂ ਦੀ ਅਸੈਂਬਲੀ 'ਚ ਕੰਮ ਕਰਦੇ ਗੁਰਲੀਨ ਸਿੰਘ ਬੋਪਾਰਾਏ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਲਈ ਸਮੂਹਿਕ ਤੌਰ 'ਤੇ ਕਿਸਾਨਾਂ ਪ੍ਰਤੀ ਇਕ ਮੰਗ-ਪੱਤਰ ਦਿੱਤਾ ਗਿਆ |
 

Radio Mirchi