ਨਵੰਬਰ 'ਚ ਜ਼ਮੀਨੀ ਸਰਹੱਦ ਖੋਲ੍ਹੇਗਾ ਅਮਰੀਕਾ

ਨਵੰਬਰ 'ਚ ਜ਼ਮੀਨੀ ਸਰਹੱਦ ਖੋਲ੍ਹੇਗਾ ਅਮਰੀਕਾ

ਨਵੰਬਰ 'ਚ ਜ਼ਮੀਨੀ ਸਰਹੱਦ ਖੋਲ੍ਹੇਗਾ ਅਮਰੀਕਾ
ਸਿਆਟਲ-ਅਮਰੀਕਾ ਨਵੰਬਰ ਮਹੀਨੇ ਤੋਂ ਆਪਣੇ ਨਾਲ ਲਗਦੀਆਂ ਸਾਰੀਆਂ ਜ਼ਮੀਨੀ ਸਰਹੱਦਾਂ ਆਮ ਵਾਂਗ ਖੋਲ੍ਹ•ਣ ਜਾ ਰਿਹਾ ਹੈ | ਵਾਈਟ ਹਾਊਸ ਤੋਂ ਜਾਣਕਾਰੀ ਮੁਤਾਬਕ ਕੋਵਿਡ-19 ਕਾਰਨ ਤਕਰੀਬਨ ਡੇਢ ਸਾਲ ਤੋਂ ਵੀ ਵੱਧ ਸਮੇਂ ਤੋਂ ਬੰਦ ਪਏ ਅਮਰੀਕਾ ਦੀਆਂ ਜ਼ਮੀਨੀ ਸਰਹੱਦਾਂ ਜਿਨ੍ਹਾਂ ਵਿਚ ਕੈਨੇਡਾ ਅਤੇ ਮੈਕਸਿਕੋ ਪ੍ਰਮੁੱਖ ਹਨ, ਨੂੰ ਹੁਣ ਨਵੰਬਰ ਵਿਚ ਖੋਲ੍ਹਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਪਰ ਇਸ ਜ਼ਮੀਨੀ ਰਸਤੇ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਵਿਅਕਤੀ ਦੇ ਕੋਰੋਨਾ ਰੋਕੂ ਦੋਵੇਂ ਟੀਕੇ ਲੱਗੇ ਹੋਣੇ ਜ਼ਰੂਰੀ ਹੋਣਗੇ | ਕੋਵਿਡ ਤੋਂ ਬਚਾਅ ਲਈ ਸੰਸਾਰ ਸਿਹਤ ਸੰਗਠਨ ਤੋਂ ਮਾਨਤਾ ਪ੍ਰਾਪਤ (ਜਿਸ ਵਿਚ ਆਸਟਰਾਜੈਨਿਕਾ/ ਕੋਵੀਸ਼ੀਲਡ ਸ਼ਾਮਿਲ ਹੈ) ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣਾ ਜ਼ਰੂਰੀ ਹੈ | ਖੁਸ਼ੀ ਦੀ ਖਬਰ ਇਹ ਹੈ ਕਿ ਜ਼ਮੀਨੀ ਰਸਤੇ ਅਮਰੀਕਾ ਵਿਚ ਦਾਖ਼ਲ ਹੋਣ ਲਈ ਯਾਤਰੀਆਂ ਨੂੰ ਨਵਾਂ ਕੋਵਿਡ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਟੀਕਾਕਰਨ ਦਾ ਸਬੂਤ ਦਿਖਾਉਣਾ ਲਾਜ਼ਮੀ ਹੋਵੇਗਾ | ਜਾਣਕਾਰੀ ਅਨੁਸਾਰ ਜਨਵਰੀ 2022 ਤੋਂ ਅਮਰੀਕਾ ਦੀ ਸਰਕਾਰ ਵਲੋਂ ਦੇਸ਼ 'ਚ ਜ਼ਰੂਰੀ ਸਫਰ (ਕੰਮ, ਕਾਰੋਬਾਰ) ਵਾਸਤੇ ਦਾਖ਼ਲ ਹੋਣ ਵਾਲੇ ਲੋਕਾਂ ਵਾਸਤੇ ਵੀ ਟੀਕਾਕਰਨ ਦੀ ਸ਼ਰਤ ਲਾਗੂ ਕੀਤੀ ਜਾਵੇਗੀ ਜੋ ਕਿ ਟਰੱਕ ਡਰਾਈਵਰਾਂ ਉਪਰ ਵੀ ਇਕਸਾਰ ਲਾਗੂ ਹੋਵੇਗੀ, ਜਿਸ ਦਾ ਭਾਵ ਹੈ ਕਿ ਅਗਲੇ ਸਾਲ ਦੇ ਸ਼ੁਰੂ ਤੋਂ ਸਰਹੱਦ ਰਾਹੀਂ ਬਿਨਾਂ ਟੀਕਾਕਰਨ ਤੋਂ ਕੋਈ ਵੀ ਵਿਅਕਤੀ ਦਾਖ਼ਲ ਨਹੀਂ ਕੀਤਾ ਜਾਵੇਗਾ | 

Radio Mirchi